The Summer News
×
Sunday, 19 May 2024

ਸੈਂਥੇਟਿਕ ਡੋਰ ( ਚਾਈਨਾ ਡੋਰ ) ਦੇ ਖਿਲਾਫ ਕਾਲਜ ਦੇ ਵਿਦਿਆਰਥੀਆਂ ਵਲੋਂ ਮਾਰਚ ਕੱਢ ਲੋਕਾਂ ਨੂੰ ਕੀਤਾ ਜਾਗਰੂਕ

 ਬਟਾਲਾ/ਵਿੱਕੀ ਮਲਿਕ : ਚਾਈਨਾ ਡੋਰ ਵੇਚਣ ਅਤੇ ਖਰੀਦਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਲੋਕਾਂ ਨੂੰ ਇਸ ਡੋਰ ਦੀ ਵਰਤੋਂ ਨਾ ਕਰਨ ਦੀ ਅਪੀਲ ਕਰਦੇ ਹੋਏ ਬਟਾਲਾ ਦੀਆ ਸੜਕਾਂ ਤੇ ਕਾਲਜ ਦੇ ਐਨਸੀਸੀ ਵਿੰਗ ਨਾਲ ਜੁੜੇ ਵਿਦਿਆਰਥੀਆਂ ਵਲੋਂ ਇਕ ਮਾਰਚ ਕੱਢਿਆ ਗਿਆ ਉਥੇ ਹੀ ਬੱਚਿਆਂ ਅਤੇ ਨੌਜਵਾਨਾਂ ਜੋ ਪਤੰਗਬਾਜ਼ੀ ਦਾ ਸ਼ੌਕ ਰੱਖਦੇ ਹਨ।


ਉਹਨਾਂ ਨੂੰ ਅਪੀਲ ਕੀਤੀ ਗਈ ਕਿ ਇਹ ਧਾਗਾ ਨਹੀਂ ਬਲਕਿ ਜਾਨਲੇਵਾ ਸਾਬਿਤ ਹੋ ਰਹੀ ਹੈ, ਅਤੇ ਜਿਥੇ ਪੰਛੀਆਂ ਅਤੇ ਲੋਕਾਂ ਦੀਆ ਜਾਨਾਂ ਲਈ ਖ਼ਤਰਾ ਸਾਬਤ ਹੋ ਰਹੀ ਹੈ ਅਤੇ ਇਸ ਲਈ ਉਹਨਾਂ ਸਭ ਨੂੰ ਅਪੀਲ ਕੀਤੀ ਕਿ ਇਸ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਉਹਨਾਂ ਕਿਹਾ ਕਿ ਉਹ ਮਨੁੱਖਤਾ ਦੀ ਸੇਵਾ ਦੇ ਇਕ ਪੱਖ ਨਾਲ ਸੈਂਥੇਟਿਕ ਡੋਰ ( ਚਾਈਨਾ ਡੋਰ ) ਵਿਰੁੱਧ ਜਾਗਰੂਕਤਾ ਰੈਲੀ ਕੱਢ ਰਹੇ ਹਨ। ਉਥੇ ਹੀ ਇਸ ਰੈਲੀ ਚ ਸ਼ਾਮਿਲ ਪ੍ਰਸ਼ਾਸ਼ਨ ਅਧਕਾਰੀਆਂ ਦਾ ਕਹਿਣਾ ਸੀ ਕਿ ਡੀਸੀ ਗੁਰਦਾਸਪੁਰ ਦੇ ਆਦੇਸ਼ਾ ਤੇ ਇਸ ਡੋਰ ਤੇ ਪਾਬੰਦੀ ਹੈ ਅਤੇ ਪ੍ਰਸ਼ਾਸ਼ਨ ਵਲੋਂ ਲਗਾਤਾਰ ਦੁਕਾਨਾਂ ਤੇ ਰੈਡ ਕੀਤੇ ਜਾ ਰਹੇ ਹਨ ਅਤੇ ਪੁਲਿਸ ਵਲੋਂ ਇਸ ਧਾਗੇ ਨੂੰ ਵੇਚਣ ਵਾਲਿਆਂ ਖਿਲਾਫ ਕੜੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਹਿਯੁਗ ਦੇਣ ਤਾ ਹੀ ਇਸ ਤੇ ਲਗਾਮ ਲਗਾਈ ਜਾ ਸਕਦੀ ਹੈ।

Story You May Like