The Summer News
×
Saturday, 11 May 2024

ਬਿਆਸ ਦਰਿਆ ਦੇ ਤੇਜ਼ ਵਹਾਅ ਵਿੱਚ ਰੁੜਿਆ ਨੌਜਵਾਨ, 9 ਘੰਟਿਆਂ ਬਾਅਦ ਮਿਲੀ ਲਾ*ਸ਼

ਕਪੂਰਥਲਾ : ਸੁਰਿੰਦਰ ਸਿੰਘ ਬੱਬੂ :  ਬਿਆਸ ਦਰਿਆ  ਦੇ ਤੇਜ਼ ਵਹਾਅ ਵਿੱਚ ਇਕ ਨੌਜਵਾਨ ਦੇ ਵਹਿ ਜਾਣ ਦੀ ਖ਼ਬਰ ਸਾਹਮਣੇ ਆਈ ਹੈਜਿਸ ਦੀ ਪਹਿਚਾਣ ਹਰਜੀਤ ਸਿੰਘ ਉਰਫ ਹਰੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਧਾਲੀਵਾਲ ਬੇਟ 35 ਸਾਲਾਂ ਵਜੋਂ ਹੋਈ ਹੈ।ਘਟਨਾ ਸਥਾਨ ਤੇ ਮੌਜੂਦ ਪ੍ਰਤੱਖ ਦਰਸ਼ੀ ਸਰਬਨ ਸਿੰਘ ਅਨੁਸਾਰ ਲਾਪਤਾ ਵਿਆਕਤੀ ਆਪਣੇ ਡੇਰੇ ਤੇ ਜਾਣ ਲਈ ਜਿਵੇਂ ਹੀ ਪਾਣੀ ਵਿੱਚ ਉਤਰਿਆ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਡੂੰਘੇ ਪਾਣੀ ਵਿੱਚ ਵਹਿ ਗਿਆ ਜਿਸ ਵਲੋਂ ਆਪਣੀ ਜਾਨ ਬਚਾਉਣ ਲਈ ਕਾਫੀ ਜੱਦੋਜਹਿਦ ਕੀਤੀ ਗਈ ਪਰ ਸਫਲਤਾ ਨਹੀਂ ਮਿਲੀ।


ਘਟਨਾ ਸਮੇਂ ਮੌਜੂਦ ਲੋਕਾਂ ਵਲੋਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਇਸ ਤੋਂ ਬਾਅਦ ਥਾਣਾ ਢਿੱਲਵਾਂ ਮੁਖੀ ਬਲਵੀਰ ਸਿੰਘ ਤੁਰੰਤ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਜਿਸ ਦੀ ਭਾਲ ਲਈ ਕਾਫੀ ਦੇਰ ਤਕ ਜਦੋਂ ਜਿਹਦ ਕੀਤੀ ਗਈ ਜਿਸ ਦੇ ਚਲਦਿਆਂ ਇਲਾਕ਼ਾ ਨਿਵਾਸੀ ਕੁੱਝ ਗੋਤਾਂ ਖੋਰਾ ਵਲੋਂ ਆਪਣੇ ਪੱਧਰ ਤੇ ਲਾਪਤਾ ਹਰਜੀਤ ਸਿੰਘ ਨੂੰ ਤਲਾਸ਼ ਕੀਤੀ ਗਈ ਪਰ ਆਖਿਰਕਾਰ 8 ਘੰਟਿਆਂ ਤੋ ਵੱਧ ਦੇ ਸਮੇ ਬਾਅਦ ਲਾਪਤਾ ਹਰਜੀਤ ਸਿੰਘ ਦੀ ਮ੍ਰਿਤ*ਕ ਲਾ*ਸ਼ ਨੂੰ ਪਾਣੀ ਵਿੱਚੋ ਕੱਢ ਲਿਆ ਗਿਆ ਹੈ ਜਿਸ ਦੇ ਚਲਦਿਆਂ ਇਲਾਕੇ ਵਿਚ ਦੁਖਮਈ ਮਾਹੌਲ ਹੈ |

Story You May Like