The Summer News
×
Saturday, 11 May 2024

ਬਾਲ ਭਿੱਖਿਆ ਅਤੇ ਬਾਲ ਮਜਦੂਰੀ ਤੋਂ ਮੁਕਤ ਕਰਵਾਉਣ ਲਈ ਪਹਿਲ ਕਦਮੀ

ਸ੍ਰੀ ਮੁਕਤਸਰ ਸਾਹਿਬ 14 ਸਤੰਬਰ| ਅੱਜ ਉਪ—ਮੰਡਲ ਮੈਜਿਸਟ੍ਰੇਟ ਗਿੱਦੜਬਾਹਾ, ਸ. ਜਸ਼ਨਜੀਤ ਸਿੰਘ (ਪੀ.ਸੀ.ਐਸ) ਦੀ ਪ੍ਰਧਾਨਗੀ ਹੇਠ ਬਾਲ ਭਿੱਖਿਆ ਅਤੇ ਬਾਲ ਮਜਦੂਰੀ ਦੀ ਰੋਕਥਾਮ ਲਈ ਮੀਟਿੰਗ—ਕਮ—ਸੈਂਸੇਟਾਈਜੇਸ਼ਨ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਜਿਲ੍ਹਾ ਬਾਲ ਸੁਰੱਖਿਆ ਅਫਸਰ, ਡਾ. ਸ਼ਿਵਾਨੀ ਨਾਗਪਾਲ ਵੱਲੋਂ ਦੱਸਿਆ ਗਿਆ ਕਿ ਦਿਨ ਪ੍ਰਤੀ ਦਿਨ ਬਾਲ ਭਿੱਖਿਆ ਅਤੇ ਬਾਲ ਮਜਦੂਰੀ ਵਿੱਚ ਵਾਧਾ ਹੋ ਰਿਹਾ ਹੈ, ਜਿਸਦੀ ਰੋਕਥਾਮ ਲਈ ਸਮੂਹ ਵਪਾਰ ਮੰਡਲ ਅਤੇ ਸਮੂਹ ਵਪਾਰ ਮੰਡਲ ਵੈਲਫੇਅਰ ਸੁਸਾਇਟੀ ਗਿੱਦੜਬਾਹਾ ਨੂੰ ਅਪੀਲ ਕੀਤੀ ਗਈ ਕਿ ਬੱਚੇ ਸਾਡੇ ਸਮਾਜ ਦਾ ਭਵਿੱਖ ਹਨ, ਇਹਨਾਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਬੱਚਿਆਂ ਤੋਂ ਕੰਮ ਕਰਵਾਉਣ ਦੀ ਥਾਂ ਉਨ੍ਹਾਂ ਨੂੰ ਪੜ੍ਹਾਉਣਾ—ਲਿਖਾਉਣਾ ਚਾਹੀਦਾ ਹੈ ਅਤੇ ਸਭ ਨੂੰ ਮਿਲ ਕੇ ਉਨ੍ਹਾਂ ਦਾ ਭਵਿੱਖ ਸੁਨਿਸ਼ਚਿਤ ਕਰਨਾ ਚਾਹੀਦਾ ਹੈ। ਜੇਕਰ ਕੋਈ ਵੀ ਬੱਚਾ ਭੀਖ ਮੰਗਦਾ ਜਾਂ ਬਾਲ ਮਜਦੂਰੀ ਕਰਦਾ ਮਿਲਦਾ ਹੈ ਤਾਂ ਉਸ ਨੂੰ ਪੜ੍ਹਨ ਲਈ ਪ੍ਰੇਰਿਤ ਕਰਨਾ ਸਾਡੀ ਸਭ ਦੀ ਜਿੰਮੇਵਾਰੀ ਹੈ। ਇਸ ਦੌਰਾਨ ਵਪਾਰ ਮੰਡਲ ਅਤੇ ਵਪਾਰ ਐਸੋਸੀਏਸ਼ਨ ਸੁਸਾਇਟੀ ਦੇ ਪ੍ਰਧਾਨ ਅਤੇ ਮੈਂਬਰਾਂ ਵੱਲੋਂ ਭਰੋਸਾ ਦੁਆਇਆ ਗਿਆ ਕਿ ਬੱਚੇ ਸਮਾਜ ਦੀ ਨੀਂਹ ਹੁੰਦੇ ਹਨ। ਇਸ ਲਈ ਅਸੀਂ ਆਪਣੇ ਸਮਾਜ ਨੂੰ ਮਜਬੂਤ ਬਣਾਉਣ ਲਈ ਪ੍ਰਸ਼ਾਸ਼ਨ ਦਾ ਸਹਿਯੋਗ ਦੇਵਾਂਗੇ।



ਇਸ ਦੌਰਾਮ ਸ੍ਰੀਮਤੀ ਲਵਪ੍ਰੀਤ ਕੌਰ ਲੇਬਰ ਇੰਸਪੈਕਟਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਲੇਬਰ ਐਕਟ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਤੇ ਉਪ—ਮੰਡਲ ਮੈਜਿਸਟ੍ਰੇਟ ਵੱਲੋਂ ਕਿਹਾ ਗਿਆ ਕਿ ਬਲਾਕ ਗਿੱਦੜਬਾਹਾ ਨੂੰ ਬਾਲ ਭਿੱਖਿਆ ਅਤੇ ਬਾਲ ਮਜਦੂਰੀ ਤੋਂ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣ ਤਾਂ ਜੋ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਕੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕੀਤਾ ਜਾ ਸਕੇ।


ਇਸ ਮੌਕੇ ਤੇ ਰਾਕੇਸ਼ ਬਾਂਸਲ ਵਪਾਰ ਵੈਲਫੇਅਰ ਸੁਸਾਇਟੀ, ਰਵਿੰਦਰ ਕੁਮਾਰ, ਅਨਮੋਲ ਜੁਨੇਜਾ, ਕੋਆਰਡੀਨੇਟਰ ਐਨ.ਜੀ.ਓ, ਸ੍ਰੀ ਮਹਿੰਦਰ ਕੁਮਾਰ, ਸ੍ਰੀ ਵਨੀਤ ਜਿੰਦਲ ਪ੍ਰਧਾਨ ਆੜਤੀਆ ਐਸੋਸੀਏਸ਼ਨ (ਵਪਾਰ ਵੈਲਫੇਅਰ ਸੁਸਾਇਟੀ), ਸੁਭਾਸ਼ ਨਾਗਪਾਲ, ਸ੍ਰੀ ਨਰੇਸ਼, ਸੰਦੀਪ ਗਰਗ, ਵਪਾਰ ਮੰਡਲ ਪ੍ਰਧਾਨ, ਅਸ਼ੋਕ, ਅਮਨ ਬਾਂਸਲ, ਵਿਜੈ ਗਰਗ, ਪੁਨੀਤ ਕੁਮਾਰ,ਸੋਮਪਾਲ, ਓਮ ਪ੍ਰਕਾਸ਼ ਪਰੈਸੀਡੈਂਟ ਵਪਾਰ ਮੰਡਲ, ਅਸ਼ਵਨੀ ਕੁਮਾਰ, ਮਦਨ ਲਾਲ ਹਾਜਰ ਸਨ।   

Story You May Like