The Summer News
×
Sunday, 12 May 2024

SSP ਕਪੂਰਥਲਾ ਵੱਲੋਂ ਨਸ਼ਿਆ ਖਿਲਾਫ ਮੁਹਿੰਮ 'ਚ ਪੰਚਾਇਤਾਂ ਵਲੋਂ ਸਹਿਯੋਗ ਦੀ ਅਪੀਲ

ਕਪੂਰਥਲਾ : (ਨਿਰੇਸ਼ ਖੋਸਲਾ) ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜਿਲਾ ਕਪੂਰਥਲਾ ਪੁਲਿਸ ਵੱਲੋਂ ਅੱਜ ਭੁਲੱਥ ਵਿਖੇ ਸਬ ਡਵੀਜ਼ਨ ਪੱਧਰ 'ਤੇ ਨਸ਼ਿਆਂ ਖਿਲਾਫ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਐੱਸ ਐਸ ਪੀ ਕਪੂਰਥਲਾ ਵਤਸਲਾ ਗੁਪਤਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਜਿਨ੍ਹਾਂ ਆਪਣੇ ਸੰਬੋਧਨ ਵਿਚ ਮੌਕੇ 'ਤੇ ਹਾਜਰ ਪੰਚਾਇਤਾਂ ਅਤੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿਚ ਨਸ਼ਾ ਵੇਚਣ ਵਾਲਿਆ ਬਾਰੇ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਨਸ਼ਾ ਵੇਚਣ ਵਾਲਿਆ ਖਿਲਾਫ ਸ਼ਿਕੰਜਾ ਕੱਸਣਾ ਹੈ ਅਤੇ ਜਿਹੜੇ ਨੌਜਵਾਨ ਨਸ਼ਾ ਕਰਦੇ ਹਨ, ਉਨ੍ਹਾਂ ਦਾ ਸਾਡੇ ਵੱਲੋਂ ਮੁਫਤ ਇਲਾਜ ਕਰਵਾਇਆ ਜਾਵੇਗਾ।


ਇਸ ਮੌਕੇ ਵਿਸ਼ੇਸ਼ ਤੌਰ ਪਹੁੰਚੇ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ, ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਭੁਲੱਥ ਨੇ ਕਿਹਾ ਕਿ ਸੂਬੇ ਵਿਚ ਨਸ਼ਾ ਘੱਟ ਹੈ, ਪਰ ਇਸਦਾ ਪ੍ਰਚਾਰ ਵੱਧ ਹੋ ਰਿਹਾ ਹੈ। ਸਾਡੇ ਭੁਲੱਥ ਹਲਕੇ ਵਿਚ ਅਨੇਕਾਂ ਪਿੰਡ ਨਸ਼ਾ ਰਹਿਤ ਹਨ।


ਇਸ ਮੌਕੇ ਐਸ ਪੀ (ਡੀ) ਕਪੂਰਥਲਾ ਰਮਨਿੰਦਰ ਸਿੰਘ ਦਿਓਲ, ਡੀ ਐਸ ਪੀ ਭੁਲੱਥ ਭਰਤ ਭੂਸ਼ਣ ਸੈਣੀ ਅਤੇ ਭੁਲੱਥ, ਬੇਗੋਵਾਲ, ਢਿੱਲਵਾਂ ਤੇ ਸੁਭਾਨਪੁਰ ਥਾਣਿਆਂ ਦੇ ਐੱਸ.ਐੱਚ.ਓ ਵੀ ਮੌਜੂਦ ਸਨ।

Story You May Like