Congress promises Rs 1 lakh to every poor family, every year-Warring says
ਮਾਤਾ ਨਸੀਬ ਕੌਰ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ
ਪਲਾਹੀ : 26 ਜਨਵਰੀ (ਜਸਕਰਨ ਭੁੱਲਰ) ਸਰਦਾਰ ਦਰਬਾਰਾ ਸਿੰਘ ਸਾਬਕਾ ਸਰਪੰਚ ਅਤੇ ਸਰਦਾਰ ਅਮਰੀਕ ਸਿੰਘ ਯੂ.ਕੇ. ਦੇ ਸਤਿਕਾਰਯੋਗ ਮਾਤਾ ਸਰਦਾਰਨੀ ਨਸੀਬ ਕੌਰ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਗੁਰੂ ਰਵਿਦਾਸ ਗੁਰਦੁਆਰਾ ਪਲਾਹੀ ਸਾਹਿਬ ਵਿਖੇ ਪਾਇਆ ਗਿਆ। ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ। ਉਪਰੰਤ ਇਸ ਮੌਕੇ ਹਾਜ਼ਰ ਸਿਆਸੀ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਵੱਲੋਂ ਮਾਤਾ ਜੀ ਨਸੀਬ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ ਗ੍ਰਾਮ ਪੰਚਾਇਤ ਪਲਾਹੀ ਅਤੇ ਸੰਤ ਬਾਬਾ ਰੇਸ਼ਮ ਸਿੰਘ ਖਾਲਸਾ ਹਰੀਆਂ ਵੇਲੇ ਵਾਲੇ ਬਾਬਾ ਜੀ ਦੇ ਅਜੀਜ ਵੀ ਸ਼ਰਧਾਂਜਲੀ ਦੇਣ ਪਹੁੰਚੇ, ਸਾਬਕਾ ਸਰਪੰਚ ਗੁਰਪਾਲ ਸਿੰਘ, ਗੁਰਦਵਾਰਾ ਪ੍ਰਧਾਨ ਰਵੀ ਪਾਲ ਪੰਚ, ਪੰਚ ਮਦਨ ਲਾਲ, ਪੰਚ ਬਲਵਿੰਦਰ ਕੌਰ, ਪੰਚ ਮਨੋਹਰ ਸਿੰਘ ਸੱਗੂ, ਨਿਰਮਲ ਸਿੰਘ ਸਟੇਜ ਸੈਕਟਰੀ, ਪ੍ਰਿੰਸੀਪਲ ਗੁਰਮੀਤ ਪਲਾਹੀ, ਤਵਿੰਦਰ ਰਲ੍ਹ ਮਾਰਕੀਟ ਕਮੇਟੀ ਫਗਵਾੜਾ ਹਾਜਰ ਸਨ |