The Summer News
×
Friday, 17 May 2024

ਜੇਕਰ ਤੁਹਾਡਾ ਵੀ ਹੈ ਇਸ ਬੈਂਕ 'ਚ ਖਾਤਾ ਤਾਂ ਹੋ ਜਾਓ ਸਾਵਥਾਨ !

ਚੰਡੀਗੜ੍ਹ : ਅੱਜ ਦੇ ਸਮੇਂ 'ਚ ਹਰ ਇਕ ਚੀਜ਼ Online ਹੋ ਗਈ ਹੈ, ਛੋਟੇ ਕੰਮ ਤੋਂ ਲੈਕੇ ਵੱਡੇ ਕੰਮ ਤੱਕ ਦੱਸ ਦੇਈਏ ਕਿ ਜੋ ਬੈਂਕ ਉਪਭੋਗਤਾ ਲਈ ਅਹਿਮ ਖਬਰ ਦੱਸਣ ਜਾ ਰਹੇ ਹਾਂ,ਮਿਲੀ ਜਾਣਕਾਰੀ ਮੁਤਾਬਕ ਡਿਜੀਟਲ ਅਰਥਵਿਵਸਥਾ 'ਤੇ ਇਸਦੇ ਨਾਲ ਹੀ ਬੈਂਕਿੰਗ ਦੇ ਬਦਲਦੇ ਸੁਭਾਅ ਦੇ ਵਿਚਕਾਰ ਆਨਲਾਈਨ ਧੋਖਾਧੜੀ(Online Fraud) ਦੇ ਤਰੀਕਿਆਂ ਵਿੱਚ ਵੀ ਬਹੁਤ ਬਦਲਾਅ ਆਇਆ ਹੈ।


ਇਸੇ ਦੌਰਾਨ ਦੱਸ ਦਿੰਦੇ ਹਾਂ ਕਿ ਜਿਵੇਂ ਹੀ ਲੋਕਾਂ ਨੇ ਆਨਲਾਈਨ (Online )ਵਪਾਰ ਕਰਨਾ ਸ਼ੁਰੂ ਕੀਤਾ ਹੈ ,ਉਸੇ ਪ੍ਰਕਾਰ ਠੱਗੀ ਕਰਨ ਦੇ ਤਰੀਕੇ ਵੀ ਆਨਲਾਈਨ ਹੋ ਗਏ ਹਨ। ਜਿਸ ਕਰਨ ਕਦੇ ਕਾਰਡ ਬਲਾਕ ਹੋਣ ਦੇ ਨਾਂ 'ਤੇ ਅਤੇ ਕਦੇ ਲਾਟਰੀ ਜਿੱਤਣ ਦੇ ਨਾਂ 'ਤੇ ਭੋਲੇ-ਭਾਲੇ ਲੋਕਾਂ ਦੀ ਮਿਹਨਤ ਦੀ ਕਮਾਈ ਗਾਇਬ ਕਰ ਦਿੱਤੀ ਜਾਂਦੀ ਹੈ। ਸੂਤਰਾਂ ਅਨੁਸਾਰ ਪ੍ਰਾਈਵੇਟ ਸੈਕਟਰ ਦੇ ਸਭ ਤੋਂ ਵੱਡੇ ਬੈਂਕ ਐਚਡੀਐਫਸੀ(HDFC) ਬੈਂਕ ਨੇ ਆਪਣੇ ਗਾਹਕਾਂ ਨੂੰ ਧੋਖਾਧੜੀ ਦੇ ਅਜਿਹੇ ਨਵੇਂ ਤਰੀਕੇ ਬਾਰੇ ਚੇਤਾਵਨੀ ਦਿੱਤੀ ਹੈ।


ਆਓ ਤੁਹਾਨੂੰ ਵੀ ਦੱਸ ਦਿੰਦੇ ਹਾਂ ਉਸ ਧੋਖਾਧੜੀ ਦੇ ਨਵੇਂ ਤਰੀਕੇ ਬਾਰੇ:

ਜਾਣੋ ਕਿਸ ਪ੍ਰਕਾਰ ਦੇ ਮਿਲ ਰਹੇ ਹਨ ਗਾਹਕਾਂ ਨੂੰ ਸੰਦੇਸ਼ ?


ਦੱਸ ਦੇਈਏ ਕਿ HDFC ਬੈਂਕ ਦੇ ਬਹੁਤ ਸਾਰੇ ਗਾਹਕਾਂ ਨੂੰ ਪਿਛਲੇ ਸਮੇਂ 'ਚ ਕਥਿਤ KYC ਬਾਰੇ ਸੰਦੇਸ਼ ਪ੍ਰਾਪਤ ਹੋਏ ਹਨ। ਜਾਣਕਾਰੀ ਮੁਤਾਬਕ ਵੱਖ-ਵੱਖ ਨੰਬਰਾਂ ਤੋਂ ਭੇਜੇ ਜਾ ਰਹੇ ਸੰਦੇਸ਼ਾਂ ਵਿੱਚ, ਗਾਹਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਕੇਵਾਈਸੀ (KYC) ਨਹੀਂ ਹੋਇਆ ਹੈ, ਜਾਂ ਫਿਰ ਕੇਵਾਈਸੀ ਦੀ ਮਿਆਦ ਖਤਮ ਹੋ ਗਈ ਹੈ। ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਧੋਖਾਧੜੀ ਵਾਲਿਆਂ ਵਲੋਂ ਲੋਕਾਂ ਨੂੰ ਭੇਜੇ ਜਾ ਰਹੇ ਸੁਨੇਹੇ ਇਸ ਤਰ੍ਹਾਂ ਹਨ, ਤੁਹਾਡੇ HDFC ਬੈਂਕ ਖਾਤੇ ਲਈ KYC ਬਕਾਇਆ ਹੈ। ਇਸ ਲਿੰਕ 'ਤੇ ਕਲਿੱਕ ਕਰਕੇ ਇਸਨੂੰ ਅੱਪਡੇਟ ਕਰੋ, ਨਹੀਂ ਤਾਂ ਤੁਹਾਡਾ ਖਾਤਾ ਬਲੌਕ ਕਰ ਦਿੱਤਾ ਜਾਵੇਗਾ।


KYC ਦੇ ਨਾਂ 'ਤੇ ਕੀਤੀ ਜਾ ਰਹੀ ਹੈ ਧੋਖਾਧੜੀ, ਜਾਣੋ ਕਿਵੇਂ?


ਹਰ ਰੋਜ ਕੋਈ ਨਾ ਕੋਈ ਕੇਸ ਦੇਖਣ ਨੂੰ ਮਿਲਦਾ ਹੈ, ਜਿਸ 'ਚ ਇਨ੍ਹੀਂ ਦਿਨੀਂ ਬਦਮਾਸ਼ ਠੱਗਾਂ ਦੀ ਗੈਂਗ ਵਲੋਂ HDFC ਬੈਂਕ ਦੇ ਗਾਹਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਜੇਕਰ ਤੁਸੀਂ ਵੀ HDFC ਬੈਂਕ ਦੇ ਗਾਹਕ ਹੋ ਤਾਂ ਸਾਵਧਾਨ ਹੋ ਜਾਓ। ਜਾਣਕਾਰੀ ਦੇ ਮੁਤਾਬਕ ਧੋਖਾਧੜੀ ਦੇ ਇਸ ਨਵੇਂ ਤਰੀਕੇ ਵਿੱਚ ਐਚਡੀਐਫਸੀ ਬੈਂਕ ਦੇ ਗਾਹਕਾਂ ਨੂੰ ਕੇਵਾਈਸੀ ਦੇ ਨਾਮ 'ਤੇ ਧਮਕਾਇਆ ਜਾ ਰਿਹਾ ਹੈ ,ਜਿਸ ਦੀ ਵਜਾ ਕਾਰਨ ਉਨ੍ਹਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਠੱਗ ਪਹਿਲਾਂ ਅਜਿਹੇ ਗਾਹਕਾਂ ਨੂੰ ਬਣਾਉਦੇ ਹਨ ਜਿਨ੍ਹਾਂ ਦੀ KYC ਦੀ ਮਿਆਦ ਖਤਮ ਹੋ ਗਈ ਹੈ,ਅਤੇ ਇਸਦੇ ਨਾਲ ਹੀ ਦੁਬਾਰਾ ਕੇਵਾਈਸੀ ਕਰਵਾਉਣ ਦੇ ਨਾਂ 'ਤੇ ਠੱਗ ਲੋਕਾਂ ਦੇ ਬੈਂਕ ਖਾਤੇ ਖਾਲੀ ਕਰ ਰਹੇ ਹਨ।


ਇਸ ਪ੍ਰਕਾਰ ਵੀ ਹੋ ਸਕਦੀ ਹੈ ਠੱਗੀ :


ਸੂਤਰਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਬਿਜਲੀ ਕੁਨੈਕਸ਼ਨ ਦੇ ਨਾਂ 'ਤੇ ਕਈ ਲੋਕਾਂ ਨਾਲ ਠੱਗੀ ਮਾਰੀ ਜਾ ਚੁੱਕੀ ਹੈ। ਜਿਸ 'ਚ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਬਿਜਲੀ ਦਾ ਬਿੱਲ ਜਮ੍ਹਾ ਨਹੀਂ ਹੋਇਆ ਹੈ ਅਤੇ ਜੇਕਰ ਜਲਦੀ ਹੀ ਇਹ ਬਿੱਲ ਜਮ੍ਹਾ ਨਾ ਕਰਵਾਇਆ ਗਿਆ ਤਾਂ ਉਨ੍ਹਾਂ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਇਸ ਨੂੰ ਜਮ੍ਹਾ ਕਰਨ ਲਈ ਇੱਕ ਲਿੰਕ ਵੀ ਦਿੱਤਾ ਗਿਆ ਹੈ। ਜੋ ਜਾਲ ਵਿਚ ਫਸਦੇ ਹਨ, ਉਹ ਠੱਗਾਂ ਦੁਆਰਾ ਠੱਗੇ ਜਾਂਦੇ ਹਨ।


ਬੈਂਕ ਵਲੋਂ ਕੀਤਾ ਗਿਆ ਅਲਰਟ :


ਜਾਣਕਾਰੀ ਮੁਤਾਬਕ HDFC ਬੈਂਕ ਨੇ ਇਸ ਸਬੰਧੀ ਆਪਣੇ ਗਾਹਕਾਂ ਨੂੰ ਸੁਚੇਤ ਕੀਤਾ ਹੈ। ਇਸਦੇ ਨਾਲ ਹੀ ਕਿਹਾ ਹੈ ਕਿ ਕੇਵਾਈਸੀ ਜਾਂ ਪੈਨ ਨੂੰ ਅਪਡੇਟ ਕਰਨ ਨੂੰ ਲੈ ਕੇ ਮਿਲ ਰਹੇ Suspicious messages 'ਤੇ ਧਿਆਨ ਨਾ ਦਿਓ ਅਤੇ ਇਸ ਦੇ ਨਾਲ ਭੇਜੇ ਜਾ ਰਹੇ ਲਿੰਕ 'ਤੇ ਭੁੱਲ ਕੇ ਵੀ ਕਲਿੱਕ ਨਾ ਕਰਿਓ । ਇਸਦੇ ਨਾਲ ਹੀ ਤੁਹਾਨੂੰ ਅਜਿਹੇ ਠੱਗਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹੋ। ਇ ਸਾਡੇ ਨਾਲ ਹੀ ਹਮੇਸ਼ਾ ਯਾਦ ਰੱਖੋ ਕਿ ਬੈਂਕ ਦੁਆਰਾ ਸੁਨੇਹੇ ਅਧਿਕਾਰਤ ID HDFCBK/HDFCBN ਤੋਂ ਭੇਜੇ ਜਾਣਗੇ ਅਤੇ ਲਿੰਕ hdfcbk.io ਤੋਂ ਸ਼ੁਰੂ ਹੋਵੇਗਾ।


(ਮਨਪ੍ਰੀਤ ਰਾਓ)

Story You May Like