The Summer News
×
Tuesday, 30 April 2024

ਭਾਰਤ ‘ਚ ਕੋਰੋਨਾ ਦਾ ਕਹਿਰ ਨਹੀਂ ਲੈ ਰਿਹਾ ਰੁਕਣ ਦਾ ਨਾਮ, ਜਾਣੋ ਅੰਕੜਿਆਂ ਬਾਰੇ

ਚੰਡੀਗੜ੍ਹ : ਭਾਰਤ ਵਿੱਚ ਕੋਰੋਨਾ ਕਹਿਰ ਇਕ ਵਾਰ ਮੁੜ ਤੋਂ ਤੇਜ਼ੀ ਨਾਲ ਦਿਖਾ ਰਿਹਾ ਹੈ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦਸ ਦਈਏ ਕੀ ਭਾਰਤ ‘ਚ ਕੋਰੋਨਾ ਦੇ ਅੰਕੜੇ ਮੁੜ ਕੁਝ ਵਧੇ ਪਰ ਸੰਸਾਰ ਪੱਧਰ ‘ਤੇ ਘਟੇ ਹਨ। ਇਕ ਹਫਤੇ ਦੌਰਾਨ ਭਾਰਤ ਭਰ ‘ਚ ਕੋਰੋਨਾ ਦੇ ਮਾਮਲੇ 8 ਫੀਸਦ ਵਧੇ ਹਨ। ਦੇਸ਼ ‘ਚ ਪਿੱਛਲੇ ਹਫਤੇ ਕੋਰੋਨਾ ਦੇ 23,320 ਨਵੇਂ ਮਰੀਜ਼ ਸਾਹਮਣੇ  ਆਏ ਹਨ। ਉਸ ਤੋਂ ਪਹਿਲਾਂ ਦੇ ਹਫਤੇ ਦੌਰਾਨ ਦੇਸ਼ ‘ਚ 21,643 ਨਵੇਂ ਮਰੀਜ਼ ਆਏ ਸਨ। ਦੇਸ਼ ‘ਚ ਮੌਤਾਂ ਦੀ ਗਿਣਤੀ ਵਿਚ ਆਈ 40 ਫੀਸਦ ਗਿਰਾਵਟ ਆਈ ਹੈ। ਇਸ ਦੌਰਾਨ ਦੇਸ਼ ‘ਚ ਲੰਘੇ ਹਫਤੇ ਕੋਰੋਨਾ ਨੇ 221 ਮਰੀਜ਼ਾਂ ਦੀਆਂ ਜਾਨਾਂ ਲਈਆਂ ਹਨ। ਇਸ ਤੋਂ ਪਹਿਲੇ ਹਫਤੇ ਦੇਸ਼ ‘ਚ ਕੋਰੋਨਾ ਨਾਲ 370 ਮਰੀਜ਼ਾਂ ਦੀਆਂ ਮੌਤਾਂ ਹੋਈਆਂ ਸਨ। ਆਲਮੀ ਪੱਧਰ ‘ਤੇ ਮਾਮਲੇ 15 ਫੀਸਦ ਅਤੇ ਮੌਤਾਂ 24 ਫੀਸਦ ਘਟੀਆਂ ਹਨ। ਦੇਸ਼ ਵਿਚ 24 ਘੰਟਿਆਂ ਦੌਰਾਨ 3451 ਨਵੇਂ ਮਰੀਜ਼ ਆਏ ਅਤੇ 40 ਮੌਤਾਂ ਹੋਈਆਂ ਹਨ।


ਜਾਣੋ ਭਾਰਤ ਵਿੱਚ ਕੋਰੋਨਾ ਮਾਮਲੇ ਕਿੰਨੇ ਫੀਸਦ ਵਧੇ


ਭਾਰਤ ਵਿੱਚ ਕੋਰੋਨਾ ਦਾ ਕਹਿਰ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ। ਬਹੁਤ ਮੁਸ਼ਕਿਲ ਨਾਲ ਕੋਰੋਨਾ ਦਾ ਕਹਿਰ ਘੱਟ ਹੋਇਆ ਸੀ। ਪਰ ਹੁਣ ਇਕ ਵਾਰ ਫਿਰ ਇਹ ਕੋਰੋਨਾ ਦਾ ਕਹਿਰ ਵੱਧ ਗਿਆ ਹੈ। ਇਸ ਦੌਰਾਨ ਕੋਰੋਨਾ ਮਾਮਲਿਆਂ ਦੇ ਅੰਕੜੇ ਵੱਧ ਕੇ 8 ਫੀਸਦ ਹੋ ਗਏ ਹਨ।


ਕੋਰੋਨਾ ਮਰੀਜ਼ਾ ਦੀ ਗਿਣਤੀ ਵੱਧ ਕੇ ਹੋਈ ਇੰਨੀ


ਕੋਰੋਨਾ ਵਾਇਰਸ ਦੇ ਮਾਮਲੇ ਦਿਨ ਪ੍ਰਤਿ ਦਿਨ ਵਧਦੇ ਜਾ ਰਹੇ ਹਨ। ਇਸ ਦੇ ਨਾਲ ਤੁਹਾਨੂੰ ਦਸ ਦਈਏ ਕੀ ਕੋਰੋਨਾ ਦੇ ਮਰੀਜ਼ਾ ਦੀ ਗਿਣਤੀ ਇਕ ਹਫਤੇ ਵਿਚ ਵੱਧ ਕੇ 23, 320 ਹੋ ਗਈ ਹੈ। ਜੋ ਕਿ ਬਹੁਤ ਹੈਰਾਨ ਕਰਨ ਦੇਣ ਵਾਲੇ ਅੰਕੜੇ ਹਨ। ਕਿਉਂਕਿ ਇਕ ਹਫਤੇ ‘ਚ ਮਰੀਜ਼ਾ ਦੀ ਗਿਣਤੀ ਹੈਰਾਨ ਕਰਨ ਵਾਲੀ ਹੈ।


Story You May Like