The Summer News
×
Tuesday, 30 April 2024

ਭਾਰਤ ‘ਚ ਇਕ ਵਾਰ ਮੁੜ ਕੋਰੋਨਾ ਦੇ ਖਤਰੇ ਦੀ ਵੱਜੀ ਘੰਟੀ

ਚੰਡੀਗੜ੍ਹ :  ਕੋਰੋਨਾ ਵਾਇਰਸ ਮੁੜ ਆਪਣਾ ਰੂਪ ਧਾਰਨ ਕਰ ਰਿਹਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਭਾਰਤ ਵਿੱਚ ਇਕ ਵਾਰ ਫਿਰ ਕੋਰੋਨਾ ਦੇ ਖਤਰੇ ਦੀ ਘੰਟੀ ਵੱਜ ਗਈ ਹੈ। ਭਾਰਤ ਵਿੱਚ ਕੋਵਿਡ ਦੇ ਮਾਮਲੇ ਵੱਧਦੇ ਹੋਏ ਨਜ਼ਰ ਆ ਰਹੇ ਹਨ। ਦੇਸ਼ ਵਿਚ 24 ਘੰਟਿਆਂ ਦੌਰਾਨ ਕੋਰੋਨਾ ਦੇ 3688 ਨਵੇਂ ਮਰੀਜ਼ ਸਾਹਮਣੇ ਆਏ ਹਨ। ਦੇਸ਼ ਵਿਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 18,684 ਹੋਈ ਹੈ। ਦਿੱਲੀ ਵਿਚ ਇਕ ਦਿਨ ਦੌਰਾਨ ਕੋਰੋਨਾ ਦੇ 1607 ਨਵੇਂ ਮਾਮਲੇ ਸਾਹਮਣੇ ਆਏ ਹਨ। ਦਿੱਲੀ ਵਿਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 5609 ਹੋ ਗਈ ਹੈ। ਦੇਸ਼ ਵਿਚ ਹੁਣ ਤਕ ਕੋਰੋਨਾ ਦੇ 189 ਕਰੋੜ ਦੇ ਕਰੀਬ ਟੀਕੇ ਲਾਏ ਗਏ ਹਨ।  ਹਰਿਆਣਾ ਵਿਚ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 2438 ਹੋ ਗਈ ਹੈ। ਕੋਰੋਨਾ ਵੈਕਸੀਨ ਲੱਗਣ ਦੇ ਬਾਵਜੂਦ ਵੀ ਕੋਰੋਨਾ ਵਾਇਰਸ ਫਿਰ ਫੈਲ ਰਿਹਾ ਹੈ। ਜੋ ਕੀ ਬਹੁਤ ਹੀ ਹੈਰਾਨੀਜਨਕ ਗੱਲ ਹੈ।


Story You May Like