The Summer News
×
Tuesday, 30 April 2024

ਕੋਰੋਨਾ ਦਾ ਪ੍ਰਕੋਪ ਮੁੜ ਤੋਂ ਵਧਿਆ, ਜਾਣੋ ਕਿੰਨੇ ਮਰੀਜ਼ ਆਏ ਸਾਹਮਣੇ

ਚੰਡੀਗੜ੍ਹ :  ਕੋਰੋਨਾ ਦਾ ਪ੍ਰਕੋਪ ਦਿਨ ਪ੍ਰਤੀਦਿਨ ਫਿਰ ਤੋਂ ਵਧਦਾ ਜਾ ਰਿਹਾ ਹੈ। ਚੰਡੀਗੜ੍ਹ ਵਿਚ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 73 ਨਵੇਂ ਮਰੀਜ਼ ਆਏ ਸਾਹਮਣੇ। ਕੋਰੋਨਾ ਦੀ ਇਕ ਦਿਨ ਦੀ ਪਾਜ਼ੀਟਿਵ ਦਰ 5.92 ਫੀਸਦ ਆਉਣ ਕਾਰਨ ਡਰ ਦਾ ਮਾਹੌਲ ਬਣਿਆ ਹੋਇਆ ਹੈ। ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 322 ਹੋ ਗਈ ਹੈ। ਕੋਰੋਨਾ ਦੇ ਕੁੱਲ੍ਹ ਮਰੀਜ਼ਾਂ ਦੀ ਗਿਣਤੀ ਵੱਧ ਕੇ 93,057 ਹੋ ਗਈ ਹੈ। ਕੋਰੋਨਾ ਦੀ ਪਾਜ਼ੀਟਿਵ ਦਰ ਔਸਤਨ 7.70 ਫੀਸਦ ਹੋਣ ਕਾਰਨ ਚੰਡੀਗੜ੍ਹ ਦਾ ਸਿਹਤ ਵਿਭਾਗ ਪਹਿਲਾਂ ਤੋਂ ਹੀ ਸੁਚੇਤ ਹੈ। ਚੰਡੀਗੜ੍ਹ ਪ੍ਰਸ਼ਾਸਨ ਪਹਿਲਾਂ ਹੀ ਲੋਕਾਂ ਨੂੰ ਜਨਤਕ ਥਾਵਾਂ ‘ਤੇ ਮਾਸਕ ਪਾਉਣ ਦੀ ਨਸੀਹਤ ਦੇ ਚੁੱਕਾ ਹੈ।


Story You May Like