The Summer News
×
Tuesday, 30 April 2024

ਪੰਜਾਬ ‘ਚ ਕੋਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਮੁਹਿੰਮ ਕੀਤੀ ਤੇਜ਼

ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ ਦੇ ਮੁੜ ਵੱਧੇ ਪ੍ਰਕੋਪ ਨੂੰ ਦੇਖਦਿਆਂ ਸਰਕਾਰ ਨੇ ਟੀਕਾਕਰਨ ਦੀ  ਮੁਹਿੰਮ ਤੇਜ਼ ਕੀਤੀ ਹੈ।  ਹੁਣ ਤੱਕ ਸੂਬੇ ਵਿਚ ਵੱਖ ਵੱਖ ਵਰਗਾਂ ਦੇ 1,93,29,720 ਵਿਅਕਤੀਆਂ ਨੂੰ ਟੀਕੇ ਲਾਏ ਜਾ ਚੁੱਕੇ ਹਨ। 45 ਸਾਲਾਂ ਤੋਂ ਵੱਧ ਉਮਰ ਦੇ ਕੁੱਲ੍ਹ 74,03,167 ਵਿਅਕਤੀਆਂ ਨੂੰ ਦੋਵੇਂ ਟੀਕੇ ਲੱਗ ਚੁੱਕੇ ਹਨ। 18 ਤੋਂ 44 ਸਾਲਾਂ ਦੀ ਉਮਰ ਦੇ 1,01,44,576 ਵਿਅਕਤੀਆਂ ਨੂੰ ਹੁਣ ਤਕ ਦੋਵੇਂ ਟੀਕੇ ਲੱਗ ਚੁੱਕੇ ਹਨ। 15 ਤੋਂ 17 ਸਾਲਾਂ ਦੀ ਉਮਰ ਦੇ 7,46,839 ਨੌਜਵਾਨਾਂ ਨੂੰ ਹੁਣ ਤਕ ਲੱਗ ਚੁੱਕੇ ਹਨ। ਨਾਲ ਹੀ  12 ਤੋਂ 14 ਸਾਲਾਂ ਦੇ 3,22,070 ਬੱਚਿਆਂ ਨੂੰ ਹੁਣ ਤਕ ਦੋਵੇਂ ਟੀਕੇ ਲੱਗੇ ਹਨ । ਸੂਬੇ ਵਿਚ ਹੁਣ ਤਕ 7,13,068 ਵਿਅਕਤੀਆਂ ਨੂੰ ਸਾਵਧਾਨੀ ਵਾਲੀਆਂ ਡੋਜ਼ਾਂ ਲਾਈਆਂ ਜਾ ਚੁੱਕੀਆਂ ਹਨ। ਸਿਹਤ ਵਿਭਾਗਾਂ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਕਾਬੂ ਕਰਨ ਵਾਸਤੇ ਟੀਕਾਕਰਨ ਉਪਰ ਜੋਰ ਦੇ ਰਿਹਾ ਹੈ।


Story You May Like