The Summer News
×
Friday, 17 May 2024

ਭਾਰਤ ‘ਚ ਇਸ ਵਾਰ ਲਗਾਤਾਰ ਵਰ੍ਹ ਰਹੀ ਅੱਗ, ਜਾਣੋ ਕਿੰਨ੍ਹੇ ਸਾਲਾ ਦਾ ਤੋੜਿਆਂ ਰਿਕਾਰਡ

ਚੰਡੀਗੜ੍ਹ : ਭਾਰਤ ਵਿੱਚ ਤੇਜ਼ੀ ਨਾਲ ਗਰਮੀ ਵੱਧ ਰਹੀ ਹੈ। ਇਸ ਸਾਲ ਗਰਮੀ ਬਹੁਤ ਜਲਦੀ ਆ ਗਈ ਤੇ ਇਹ ਆਪਣਾ ਕਹਿਰ ਜ਼ੋਰਾ ਸ਼ੋਰਾ ਨਾਲ ਦਿਖਾ ਰਹੀ ਹੈ। ਇਸ ਦੇ ਨਾਲ ਹੀ ਤੁਹਾਨੂੰ ਦਸ ਦਈਏ ਕੀ ਅਪ੍ਰੈਲ ਮਹੀਨੇ ਭਾਰਤ ਵਿਚ ਗਰਮੀ ਨੇ 122 ਸਾਲਾਂ ਦਾ ਰਿਕਾਰਡ ਤੋੜਿਆ ਹੈ। ਇਸ ਦੌਰਾਨ ਵਧਦੀ ਗਰਮੀ ਦੇ ਨਾਲ ਹੀ ਭਾਰਤ ਮੌਸਮ ਵਿਭਾਗ ਅਨੁਸਾਰ ਗਰਮੀ ਦਾ ਅਸਰ ਮਈ ਮਹੀਨੇ ਵਿੱਚ ਵੀ ਇਸ ਤਰ੍ਹਾ ਹੀ ਰਹੇਗਾ। ਮੌਸਮ ਵਿਭਾਗ ਅਨੁਸਾਰ ਮਈ ਦੇ ਮਹੀਨੇ ਦੌਰਾਨ ਰਾਤਾਂ ਨੂੰ ਵੀ ਇਸ ਤਰ੍ਹਾਂ ਹੀ ਗਰਮੀ ਤੇਜ਼ੀ ਨਾਲ ਆਪਣਾ ਅਸਰ ਦਿਖਾਉਣ ਜਾ ਰਹੀ ਹੈ। ਉਤਰ ਪੱਛਮ ਅਤੇ ਮੱਧ ਭਾਰਤ ਵਿਚ ਇਸ ਸਾਲ ਅਪ੍ਰੈਲ ਮਹੀਨਾ ਪਿੱਛਲੇ 122 ਸਾਲਾਂ ਦੌਰਾਨ ਸਭ ਤੋਂ ਵੱਧ ਗਰਮ ਰਹਿਣ ਵਾਲਾ ਮਹਿਨਾ ਰਿਹਾ ਹੈ। ਇਸ ਅਪ੍ਰੈਲ ਮਹੀਨੇ ਦੌਰਾਨ ਤਾਪਮਾਨ 35.90 ਤੋਂ 37.78 ਡਿਗਰੀ ਸੈਲਸੀਅਸ ਤਕ ਪੁੱਜਾ ਹੈ। ਪੰਜਾਬ ਵਿਚ ਕੱਲ੍ਹ ਜਿਲ੍ਹਾ ਬਠਿੰਡਾ ਦਾ ਤਾਪਮਾਨ ਸਭ ਤੋਂ ਵੱਧ 46.8 ਡਿਗਰੀ ਰਿਹਾ । ਜਿਸ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ  ਦਾ ਸਾਹਮਣਾ ਕਰਨ ਪੈ ਰਿਹਾ ਹੈ। ਪਟਿਆਲਾ ਦਾ ਤਾਪਮਾਨ 46.4 ਡਿਗਰੀ ‘ਤੇ ਪਹੁੰਚ ਚੁੱਕਾ ਹੈ। ਦੇਸ਼ ਭਰ ਵਿਚ ਅਣਕਿਆਸੀ ਗਰਮੀ ਪੈਣ ਕਾਰਨ ਬਿਜਲੀ ਦੀ ਭਾਰੀ ਕਿਲਤ ਆਈ ਹੈ।


Story You May Like