The Summer News
×
Monday, 13 May 2024

ਹਰਿਆਣਾ ਦੇ ਇਸ ਮਹਾਦੇਵ ਮੰਦਰ 'ਚ ਇਸ਼ਨਾਨ ਕਰਨ ਨਾਲ ਦੂਰ ਹੁੰਦੀਆਂ ਹਨ ਸਾਰੀਆਂ ਬਿਮਾ**ਰੀਆਂ , ਜਾਣੋ ਇਸਦੇ ਪਿੱਛੇ ਦੀ ਖਾਸ ਵਜਾ

ਚੰਡੀਗੜ੍ਹ : ਵੈਸੇ ਤਾਂ ਦੇਸ਼ ਭਰ ਵਿੱਚ ਭਗਵਾਨ ਸ਼ਿਵ ਜੀ ਦੇ ਕਈ ਮੰਦਰ ਹਨ। ਇਸਦੇ ਨਾਲ ਹੀ ਦੱਸ ਦੇਈਏ ਕਿ ਭਗਵਾਨ ਸ਼ਿਵ ਜੀ ਦਾ ਸਥਾਨੇਸ਼ਵਰ ਮਹਾਦੇਵ ਮੰਦਿਰ ਕੁਰੂਕਸ਼ੇਤਰ ਵਿੱਚ ਸਥਿਤ ਹੈ। ਕਿਹਾ ਜਾਂਦਾ ਹੈ ਕਿ ਇਸ ਮੰਦਰ ਵਿੱਚ ਸ਼ਰਧਾਲੂ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਰਸਮੀ ਅਭਿਸ਼ੇਕ ਕਰਦੇ ਹਨ।


     1414


ਜਾਣਕਰੀ ਮੁਤਾਬਕ ਮਹਾਂਭਾਰਤ ਯੁੱਧ ਤੋਂ ਪਹਿਲਾਂ ਇੱਥੇ ਪਾਂਡਵਾਂ ਨੇ ਜਿੱਤ ਦੀ ਕਾਮਨਾ ਕਰਦਿਆਂ ਭਗਵਾਨ ਸ਼ਿਵ ਦੀ ਪੂਜਾ ਕੀਤੀ ਸੀ। ਦੱਸਿਆ ਜਾਂਦਾ ਹੈ ਕਿ ਇਸ ਧਾਰਮਿਕ ਨਗਰੀ ਵਿੱਚ ਸ਼ਰਧਾਲੂਆਂ ਦੀ ਡੂੰਘੀ ਆਸਥਾ ਹੈ। ਮੀਡੀਆ ਸੂਤਰਾਂ ਮੁਤਾਬਕ ਹਰਿਆਣਾ 'ਚ ਕਈ ਅਜਿਹੇ ਮੰਦਰ ਹਨ, ਜਿਨ੍ਹਾਂ ਦੇ ਆਪਣੇ ਕੁਝ ਖਾਸ ਰਾਜ਼ ਹਨ। ਹਰ ਮੰਦਰ ਦਾ ਆਪਣਾ ਕੋਈ ਨਾ ਕੋਈ ਡੂੰਘਾ ਰਾਜ਼ ਹੁੰਦਾ ਹੈ। ਅਜਿਹਾ ਹੀ ਇੱਕ ਮੰਦਰ ਕੁਰੂਕਸ਼ੇਤਰ ਜ਼ਿਲ੍ਹੇ ਦੇ ਥਾਨੇਸਰ ਸ਼ਹਿਰ ਵਿੱਚ ਸਥਿਤ ਹੈ। ਜਿਸ ਦੀ ਆਪਣੀ ਹੀ ਇੱਕ ਪਹਿਚਾਣ ਹੈ। ਇੱਥੇ ਹਰ ਧਰਮ ਦੇ ਲੋਕ ਮੱਥਾ ਟੇਕਣ ਲਈ ਆਉਂਦੇ ਹਨ। ਦੱਸ ਦੇਈਏ ਕਿ ਜੋ ਸੱਚੇ ਮਨ ਨਾਲ ਮੰਦਰ ਪਹੁੰਚਦਾ ਹੈ, ਉਸ ਦੀਆਂ ਮਨੋਕਾਮਨਾਵਾਂ ਜਲਦੀ ਹੀ ਪੂਰੀਆਂ ਹੋ ਜਾਂਦੀਆਂ ਹਨ।


  1414


ਜਾਣਕਾਰੀ ਮੁਤਾਬਕ ਮੰਦਰ 'ਚ ਨਵਰਾਤਰਿਆਂ ਦੌਰਾਨ ਵਿਸ਼ੇਸ਼ ਸਮਾਗਮ ਕਰਵਾਏ ਜਾਂਦੇ ਹਨ। ਜਿਸ ਕਾਰਨ ਸ਼ਰਧਾਲੂਆਂ ਦੀ ਭੀੜ ਦੇਖਣਯੋਗ ਹੁੰਦੀ ਹੈ। ਮਾਂ ਸ਼ੇਰਾਵਲੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੀ ਅਟੁੱਟ ਆਸਥਾ ਹੈ। ਇਸਦੇ ਨਾਲ ਹੀ ਦੱਸ ਦੇਈਏ ਕਿ ਮੰਦਰ ਦੇ ਅਹਾਤੇ ਵਿੱਚ ਇੱਕ ਝੀਲ ਵੀ ਹੈ। ਇਸ ਝੀਲ ਦਾ ਪਾਣੀ ਚੜ੍ਹਾਉਣ ਨਾਲ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਕਿਹਾ ਜਾਂਦਾ ਹੈ ਕਿ ਇਸ ਝੀਲ ਦੇ ਪਾਣੀ ਨਾਲ ਰਾਜਾ ਵੇਨਾ ਦੇ ਸਾਰੇ ਦੁੱਖ ਦੂਰ ਹੋ ਗਏ ਸਨ। ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਵੀ ਇੱਥੇ ਆਏ ਸਨ।


(ਮਨਪ੍ਰੀਤ ਰਾਓ)


                                                                      


 

Story You May Like