The Summer News
×
Sunday, 19 May 2024

ਠੰਢ ਤੇ ਕਾਬੇ ਨਾਲ ਤੇਜ਼ ਬੁਖਾਰ ਚੜੇ ਤਾਂ ਹੋ ਸਕਦਾ ਮਲੇਰੀਆ : ਡਾ. ਹਿਤਿੰਦਰ ਕੌਰ

*ਘਰਾਂ ਦੇ ਨੇੜੇ ਖੜੇ ਪਾਣੀ ਚ ਪੈਦਾ ਹੁੰਦਾ ਐਨਾਫਲੀਜ਼ ਮਾਦਾ ਮੱਛਰ


ਲੁਧਿਆਣਾ, 15 ਜੂਨ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਸਿਹਤ ਵਿਭਾਗ ਵਲੋ ਜੂਨ ਮਹੀਨਾ ਐਟੀ ਮਲੇਰੀਆ ਮਹੀਨੇ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਲੇਰੀਆ ਐਟੀ ਮਹੀਨਾ ਜਿਲ੍ਹੇ ਭਰ ਮਨਾਇਆ ਜਾ ਰਿਹਾ ਹੈ।  ਉਨਾਂ ਦੱਸਿਆ ਕਿ ਇਸ ਸਬੰਧੀ ਸਿਹਤ ਵਿਭਾਗ ਦੀਆਂ ਵੱਖ ਵੱਖ ਟੀਮਾਂ ਫੀਵਰ ਸਰਵੇ ਕਰ ਰਹੀਆਂ ਹਨ ਅਤੇ ਮਲੇਰੀਆ ਦੇ ਬਚਾਅ ਸਬੰਧੀ ਮਾਸ ਮੀਡੀਆ ਵਿੰਗ ਦੀ ਟੀਮ ਵੀ ਵੱਖ ਵੱਖ ਥਾਂਵਾਂ ਤੇ ਜਾ ਕੇ ਆਮ ਲੋਕਾਂ ਨੂੰ ਜਾਗਰੁਕ ਕਰ ਰਹੀ ਹੈ।


ਡਾ. ਹਿੰਤਿਦਰ ਕੌਰ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਠੰਢ ਅਤੇ ਕਾਬੇ ਨਾਲ ਤੇਜ਼ ਬੁਖਾਰ ਹੋਵੇ, ਸਿਰ ਦਰਦ ਬੇਚੈਨੀ ਅਤੇ ਕਮਜੋਰੀ ਆਦਿ ਲੱਛਣ ਹੋਣ ਤੇ ਮਲੇਰੀਏ ਦੀ ਜਾਂਚ ਕਰਵਾਉਣੀ ਜਰੂਰੀ ਹੈ। ਉਨਾਂ ਦੱਸਿਆ ਕਿ ਇਹ ਬੁਖਾਰ (ਐਨਾਫਲੀਜ਼ ) ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ।ਜੋ ਘਰਾਂ ਆਦਿ ਦੇ ਨੇੜੇ ਖੜੇ ਹੋਏ ਪਾਣੀ ਵਿਚ ਪਲਦਾ ਹੈ।ਮਲੇਰੀਏ ਦੇ ਬੁਖਾਰ ਦੀ ਜਾਂਚ ਅਤੇ ਇਲਾਜ ਸਿਹਤ ਵਿਭਾਗ ਵਲੋ ਮੁਫਤ ਕੀਤਾ ਜਾਂਦਾ ਹੈ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਪਏ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟੇਰਆਂ ਆਦਿ ਨੂੰ ਹਫਤੇ ਵਿਚ ਇਕ ਵਾਰ ਜਰੂਰ ਸਾਫ ਕਰਨਾ ਚਾਹੀਦਾ ਹੈ। ਘਰਾਂ ਆਦਿ ਦੇ ਨੇੜੇ ਪਾਣੀ ਖੜਾ ਨਾ ਹੋਣ ਦਿੳ, ਮੱਛਰ ਤੋ ਕੱਟਣ ਦੇ ਬਚਾਅ ਲਈ ਘਰਾਂ ਆਦਿ ਦੇ ਦਰਵਾਜੇ ਜਾਲੀਦਾਰ ਰੱਖੇ ਜਾਣ, ਸੋਣ ਸਮੇ ਮੱਛਰਦਾਨੀਆਂ ਜਾਂ ਮੱਛਰ ਭਜਾਊ ਕਰੀਮਾਂ ਦੀ ਵਰਤੋ ਕੀਤੀ ਜਾਵੇ।


ਮਾਸ ਮੀਡੀਆ ਵਿੰਗ ਦੀ ਟੀਮ ਵਲੋ ਢੰਡਾਰੀ ਕਲਾਂ ਵਿਖੇ ਆਮ ਲੋਕਾਂ ਨੂੰ ਜਾਗਰੂਕ ਕਰਦੇ ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਬਸ਼ੀਰਾ ਅਤੇ ਜਿਲ੍ਹਾ ਬੀ.ਸੀ.ਸੀ ਕੋਆਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਕੇ ਮਲੇਰੀਆ ਦੇ ਬਚਾਅ ਲਈ ਵੱਧ ਤੋ ਵੱਧ ਦੱਸੀਆ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ।

Story You May Like