ਮੁੱਖ ਮੰਤਰੀ ਮਾਨ ਦਾ ਹਲਕਾ ਪੂਰਬੀ ਦੇ ਇਲਾਕਾ ਟਿੱਬਾ ਰੋਡ 'ਚ ਰੋਡ ਸ਼ੋਅ , ਪੱਪੀ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਨ.ਸ਼ਾ ਵੇਚਣ ਤੋਂ ਰੋਕਿਆ ਤਾਂ ਨੌਜਵਾਨਾਂ ਨੇ ਵਿਅਕਤੀ ਦਾ ਕੁੱਟ-ਕੁੱਟ ਕਰ’ਤਾ ਬੁਰਾ ਹਾਲ
ਮਾਛੀਵਾਡ਼ਾ, 15 ਜੂਨ : ਮਾਛੀਵਾਡ਼ਾ ਦੇ ਨਿਵਾਸੀ ਮਨਜੀਤ ਸਿੰਘ ਵਲੋਂ ਜਦੋਂ ਨੌਜਵਾਨਾਂ ਨੂੰ ਨ@ ਸ਼ਾ ਵੇਚਣ ਤੋਂ ਰੋਕਿਆ ਗਿਆ ਤਾਂ ਉਸਦੀ ਬੇਰਹਿਮੀ ਨਾਲ ਕੁੱਟ@ ਮਾਰ ਕੀਤੀ ਗਈ ਅਤੇ ਜੁੱਤੀਆਂ, ਡੰਡਿਆਂ ਨਾਲ ਕੁੱਟ@ ਦਿਆਂ ਦੀ ਵੀਡੀਓ ਵਾਈਰਲ ਹੋ ਗਈ। ਜਿਸ ’ਤੇ ਪੁਲਸ ਵਲੋਂ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ ’ਤੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਮਨਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸ਼ੀਲਾ, ਗੋਗਡ਼ ਤੇ ਜੱਸੂ ਨਾਮ ਦੇ ਨੌਜਵਾਨ ਦੇਰ ਰਾਤ ਉਸਦੇ ਘਰ ਆਏ ਅਤੇ ਬਾਹਰ ਖਿੱਚ ਕੇ ਉਸਦੀ ਕੁੱਟ@ ਮਾਰ ਕਰਨ ਲੱਗ ਪਏ। ਇਹ ਨੌਜਵਾਨ ਉਸ ਨੂੰ ਘਸੀਡ਼ਦੇ ਹੋਏ ਨਾਲ ਲੱਗਦੀ ਕਾਲੋਨੀ ਵਿਚ ਲੈ ਗਏ ਅਤੇ ਉੱਥੇ ਜਾ ਕੇ ਵੀ ਉਸਦੀ ਬੁਰੀ ਤਰ੍ਹਾਂ ਕੁੱਟ@ ਮਾਰ ਕੀਤੀ ਤੇ ਜਾਨੋ ਮਾ@ ਰਨ ਦੀਆਂ ਧ@ ਮਕੀਆਂ ਵੀ ਦਿੰਦੇ ਰਹੇ। ਸ਼ਿਕਾਇਤਕਰਤਾ ਮਨਜੀਤ ਸਿੰਘ ਨੇ ਦੱਸਿਆ ਕਿ ਕੁੱਟ@ ਮਾਰ ਦੀ ਰੰ@ ਜਿਸ਼ ਇਹ ਸੀ ਕਿ ਉਹ ਉਨ੍ਹਾਂ ਨੂੰ ਨ@ ਸ਼ਾ ਕਰਨ ਤੇ ਵੇਚਣ ਤੋਂ ਰੋਕਦਾ ਸੀ। ਜਿਸ ਕਾਰਨ ਉਨ੍ਹਾਂ ਨੇ ਉਸਦੀ ਕੁੱਟ@ ਮਾਰ ਕੀਤੀ। ਨੌਜਵਾਨਾਂ ਵਲੋਂ ਮਨਜੀਤ ਸਿੰਘ ਦੀ ਕੁੱਟ@ ਮਾਰ ਕਰਨ ਦੀ ਵੀਡੀਓ ਵੀ ਬਣਾ ਲਈ। ਜਿਸ ’ਤੇ ਸਡ਼ਕ ਵਿਚਕਾਰ ਉਸਨੂੰ ਬੁਰੀ ਤਰ੍ਹਾਂ ਕੁੱਟ ਰਹੇ ਹਨ ਜੋ ਵਾਈਰਲ ਵੀ ਹੋ ਗਈ।
ਥਾਣਾ ਮਾਛੀਵਾਡ਼ਾ ਮੁਖੀ ਡੀਐੱਸਪੀ ਮਨਦੀਪ ਕੌਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਜੀਤ ਸਿੰਘ ਦੇ ਬਿਆਨ ਦਰਜ ਕਰ ਲਏ ਹਨ। ਉਸ ਤਹਿਤ ਸ਼ੀਲਾ, ਗੋਗਡ਼ ਤੇ ਜੱਸੂ ਨਾਮ ਦੇ ਨੌਜਵਾਨਾਂ ਖਿਲਾਫ਼ ਮਾਮਲਾ ਦਰਜ ਕਰ ਇੱਕ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।