The Summer News
×
Monday, 20 May 2024

ਨਸ਼ੇ ਦੀ ਪੂਰਤੀ ਲਈ ਪੋਤੇ ਨੇ ਕਰ’ਤਾ ਦਾਦੀ ਦਾ ਕ@ ਤਲ

ਅਮਲੋਹ, 15 ਜੂਨ : ਪਿੰਡ ਖਨਿਆਣ ਦੀ 82 ਸਾਲਾ ਦਾਦੀ ਦਾ ਪੋਤੇ ਨੇ ਕਤਲ ਕਰ ਦਿੱਤਾ। ਜਿਸ ਨੂੰ ਪੁਲਿਸ ਨੇ ਵਾਰਦਾਤ ਤੋਂ 24 ਘੰਟਿਆਂ ਬਾਅਦ ਕਾਬੂ ਕਰ ਲਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੰਗਜੀਤ ਸਿੰਘ ਡੀਐਸਪੀ ਅਮਲੋਹ ਨੇ ਦੱਸਿਆ ਕਿ ਮਾੜੇ ਅਨ@ ਸਰਾ ਖਿਲਾਫ ਕਾਰਵਾਈ ਕਰਦੇ ਹੋਏ ਕ@ ਤਲ ਦੀ ਵਾਰਦਾਤ ਨੂੰ 24 ਘੰਟੇ ਵਿਚ ਟਰੇਸ ਕਰ ਲਿਆ ਗਿਆ।


ਉਹਨਾਂ ਨੇ ਦੱਸਿਆ ਕਿ ਦਲਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਖਨਿਆਣਾ ਨੇ ਆਪਣਾ ਬਿਆਨ ਲਿਖਵਾਇਆ ਕਿ ਉਸਦੀ ਮਾਤਾ ਹਰਮਿੰਦਰ ਕੌਰ (82) ਬਾਹਰ ਖੇਤਾਂ ਵਿਚ ਬਣੇ ਮਕਾਨ ਵਿਚ ਰਹਿੰਦੀ ਸੀ, ਕੱਲ੍ਹ ਪੋਤਾ ਰਣਵੀਰ ਸਿੰਘ ਉਸ ਦੇ ਘਰ ਆਇਆ ਅਤੇ ਉਸ ਦੀ ਮਾਤਾ ਨੂੰ ਆਖਣ ਲੱਗਾ ਕਿ ਤੈਨੂੰ ਮੇਰੀ ਮਾਤਾ ਕਮਲਜੀਤ ਕੌਰ ਬੁਲਾ ਰਹੀ ਹੈ। ਮੈਂ ਤੈਨੂੰ ਗੱਡੀ ਵਿਚ ਲੈਣ ਆਇਆ ਹਾਂ। ਜਿਸ 'ਤੇ ਰਣਵੀਰ ਸਿੰਘ ਹਰਮਿੰਦਰ ਕੌਰ ਨੂੰ ਆਪਣੀ ਕਾਰ ਵਿਚ ਬਿਠਾ ਕੇ ਲੈ ਗਿਆ। ਕਰੀਬ 2 ਘੰਟੇ ਬੀਤ ਜਾਣ ਤੇ ਬਾਅਦ ਰਾਹਗੀਰਾਂ ਨੇ ਮੁਦਈ ਨੂੰ ਦਸਿਆ ਕਿ ਇੱਕ ਬਿਰਧ ਔਰਤ ਦੀ ਲਾ@ ਸ਼ ਅਮਲੋਹ ਸਾਈਡ ਨੂੰ ਜਾਂਦਿਆਂ ਨੇੜੇ ਮੱਕੀ ਦੇ ਖੇਤਾਂ ਵਿਚ ਪਈ ਹੈ। ਜਦੋਂ ਮੈਂ ਜਾ ਕੇ ਦੇਖਿਆ ਤਾ ਲਾ@ ਸ਼ ਉਸ ਦੀ ਮਾਤਾ ਦੀ ਸੀ, ਮੇਰੀ ਮਾਤਾ ਹਰਮਿੰਦਰ ਕੌਰ ਦੇ ਗਹਿਣੇ ਅਤੇ ਮੋਬਾਇਲ਼ ਫੋਨ ਗਾਇਬ ਸੀ, ਨੱਕ ਤੇ ਕੰਨ ਵਿਚੋਂ ਖੂ@ ਨ ਨਿਕਲਿਆ ਹੋਇਆ ਸੀ। ਜੋ ਰਣਬੀਰ ਸਿੰਘ ਨ@ ਸ਼ੇ ਕਰਨ ਦਾ ਆਦਿ ਹੈ। ਜਿਸ ਨੇ ਨ@ ਸ਼ੇ ਦੀ ਪੂਰਤੀ ਲਈ ਹਰਮਿੰਦਰ ਕੌਰ ਦਾ ਕਤਲ ਕਰਕੇ ਪਹਿਨੇ ਹੋਏ ਸੋਨੇ ਦੇ ਗਹਿਣੇ ਅਤੇ ਮੋਬਾਇਲ ਫੋਨ ਚੋ@ ਰੀ ਕਰਕੇ ਲੈ ਗਿਆ ਹੈ।ਜਿਸ ਤੇ ਰਣਬੀਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਰਣਬੀਰ ਸਿੰਘ ਨੂੰ ਗ੍ਰਿਫ@ ਤਾਰ ਕਰਕੇ ਵਾਰਦਾਤ ਵਿਚ ਵਰਤੀ ਗਈ ਕਾਰ, ਚੋ@ ਰੀ ਕੀਤਾ ਮੋਬਾਇਲ,  ਗਹਿਣੇ ਉਸ ਦੀ ਨਿਸ਼ਾਨਦੇਹੀ ਤੇ ਬਰਾਮਦ ਕੀਤੇ ਗਏ ਹਨ।

Story You May Like