The Summer News
×
Thursday, 09 May 2024

ਸ਼ਾਰਟ ਸਰਕਟ ਦੌਰਾਨ ਅੱਗ ਲੱਗਣ ਨਾਲ ਸਕੂਲ ‘ਚ ਵਾਪਰਿਆ ਇਹ ਭਾਣਾ

ਬਟਾਲਾ : ਬਟਾਲਾ ਰੋਡ ਪਿੰਡ ਚੀਮਾ ਦੇ ਨਜ਼ਦੀਕ ਸਕੂਲ ਲਾਰੈਂਸ ਇੰਟਰਨੈਸ਼ਨਲ ਵਿਚ ਉਸ ਵੇਲੇ ਹਫੜਾ ਦਫੜੀ ਮੱਚ ਗਈ। ਜਦੋਂ ਕਿ ਸਕੂਲ ਦੇ ਪਿੱਛੇ ਲਗਦੀ ਪੈਲੀ ਦੀ ਨਾੜ ਨੂੰ ਸ਼ਾਰਟ ਸਰਕਟ ਨਾਲ ਅੱਗ ਲੱਗਣ ਨਾਲ ਇਨ੍ਹਾਂ ਧੂੰਆਂ ਫੈਲ ਗਿਆ ਕਿ ਸਕੂਲ ਦੇ ਦੱਸ ਬੱਚੇ ਧੂੰਏਂ ਕਾਰਨ ਬੇਹੋਸ਼ ਹੋ ਗਏ। ਟੀਚਰਾਂ ਵੱਲੋਂ ਤੁਰੰਤ ਬੱਚਿਆਂ ਨੂੰ ਬਾਹਰ ਕੱਢ ਕੇ ਤੇ ਉਨ੍ਹਾਂ ਦੀ ਜਾਨ ਬਚਾਈ ਗਈ। ਉੱਥੇ ਹੀ ਕਿਸਾਨ ਨੇ ਕਿਹਾ ਨਾੜ ਨੂੰ ਅੱਗ ਲੱਗਣ ਨਾਲ ਪੱਚੀ ਤੀਹ ਕਿੱਲੇ ਨਾੜ ਸੜ ਕੇ ਸਵਾਹ ਹੋ ਗਏ ਹਨ। ਇਸ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਬਿਜਲੀ ਦੀਆਂ ਤਾਰਾਂ ਨੂੰ ਉੱਚਾ ਕੀਤਾ ਜਾਵੇ  ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋਵੇ।


Story You May Like