The Summer News
×
Sunday, 19 May 2024

50000 ਸਾਲਾਂ 'ਚ ਪਹਿਲੀ ਵਾਰ ਦੇਖਣ ਨੂੰ ਮਿਲੇਗਾ ਇਹ ਅਦਭੁਤ ਨਜ਼ਾਰਾ,ਦੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ..

 ਚੰਡੀਗੜ੍ਹ : ਬਹੁਤ ਸਾਰੇ ਲੋਕਾਂ ਨੂੰ ਹੁੰਦਾ ਹੈ ਕਿ ਉਹ ਤਾਰਿਆਂ -ਸਿਤਾਰਿਆਂ ਦੀ ਦੁਨੀਆ 'ਚ ਰਹਿਣ ਜਿੱਥੇ ਉਹਨਾਂ ਨੂੰ ਦਿਲਚਸਪੀ ਵਾਲੀਆਂ ਚੀਜ਼ਾਂ ਦੇਖਣ ਨੂੰ ਮਿਲਣ। ਤੁਹਾਨੂੰ ਦਸ ਦੇਈਏ ਕਿ ਕੁਝ ਅਜਿਹਾ ਹੀ ਭਾਰਤ 'ਚ ਹੋਣ ਜਾ ਰਿਹਾ ਹੈ ਜਿੱਥੇ ਤੁਹਾਨੂੰ ਰਾਤ ਸਮੇਂ ਵੀ ਦਿਨ ਦਿਖਾਈ ਦੇਵੇਗਾ। ਜੀ ਹਾਂ ਤੁਹਾਨੂੰ ਦਸ ਦੇਈਏ ਕਿ ਭਾਰਤ 'ਚ 50000 ਸਾਲਾਂ 'ਚ ਪਹਿਲੀ ਵਾਰ ਇਕ ਅਜਿਹੀ ਘਟਨਾ ਵਾਪਰਨ ਜਾ ਰਹੀ ਹੈ, ਜਿਸ 'ਚ ਤੁਹਾਨੂੰ ਉਸ ਦਿਨ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ।


ਜੇਕਰ ਤੁਸੀਂ ਵੀ ਇਸ ਦਿਨ ਦਾ ਨਜ਼ਾਰਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਫਰਵਰੀ ਮਹੀਨੇ ਦੇ ਪਹਿਲੇ ਦਿਨ ਦੀ ਰਾਤ ਦੇ ਸਮੇਂ ਖੁਲ੍ਹੇ ਅਸਮਾਨ 'ਚ ਰਾਤ ਕੱਟਣੀ ਪਵੇਗੀ, ਤਾਂ ਜੋ ਤੁਸੀਂ ਉਸ ਨਜ਼ਾਰੇ ਦਾ ਆਨੰਦ ਲੈ ਸਕੋ। ਜਾਣਕਾਰੀ ਅਨੁਸਾਰ 50000 ਸਾਲਾਂ ਵਿੱਚ ਪਹਿਲੀ ਵਾਰ ਇਕ ਧੂਮਕੇਤੂ ਧਰਤੀ ਦੇ ਇੰਨਾ ਨੇੜੇ ਆ ਰਿਹਾ ਹੈ ਕਿ ਇਸਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਹੈ।


ਜਾਣੋ ਕਿਸ ਦਿਨ ਧਰਤੀ ਦੇ ਨੇੜਿਓਂ ਲੰਘੇਗਾ ਇਹ ਧੂਮਕੇਤੂ :


ਦਸ ਦੇਈਏ ਕਿ ਧੂਮਕੇਤੂ ਦੀ ਖੋਜ Zwicky Transient Facility ਦੁਆਰਾ ਕੀਤੀ ਗਈ ਸੀ। ਦਸ ਦੇਈਏ ਕਿ ਇਸ ਧੂਮਕੇਤੂ ਨੂੰ C/2022 E3 (ZTF) ਵੀ ਕਿਹਾ ਜਾਂਦਾ ਹੈ। ਸੂਤਰਾਂ ਅਨੁਸਾਰ ਇਸ ਨੂੰ ਪਹਿਲੀ ਵਾਰ ਪਿਛਲੇ ਸਾਲ ਮਾਰਚ 'ਚ ਜੁਪੀਟਰ ਕੋਲੋਂ ਲੰਘਦੇ ਦੇਖਿਆ ਗਿਆ ਸੀ। ਦਸ ਦੇਈਏ ਕਿ ਜੋ ਸਾਡੇ ਸੂਰਜੀ ਮੰਡਲ ਹਨ ਇਸ ਉਹਨਾਂ ਦੇ ਬਾਹਰੀ ਚੱਕਰਾਂ 'ਚੋਂ ਯਾਤਰਾ ਕਰਨ ਤੋਂ ਬਾਅਦ, ਇਹ 12 ਜਨਵਰੀ ਦੇ ਕਰੀਬ ਸੂਰਜ ਦੇ ਸਭ ਤੋਂ ਨੇੜੇ ਆਵੇਗਾ। ਇਸੇ ਦੌਰਾਨ ਧੂਮਕੇਤੂ 1 ਫਰਵਰੀ ਨੂੰ ਧਰਤੀ ਦੇ ਸਭ ਤੋਂ ਨੇੜੇ ਤੋਂ ਲੰਘੇਗਾ। ਦਸ ਦੇਈਏ ਕਿ ਇਹ ਧੂਮਕੇਤੂ ਆਪਣੀ ਪੂਰੀ ਸ਼ਾਨ 'ਚ ਹੋਵੇਗਾ। ਜਿਸ ਕਾਰਨ ਇਸ ਤੋਂ ਨਿਕਲਣ ਵਾਲੀ ਰੋਸ਼ਨੀ ਰਾਤ ਨੂੰ ਦਿਨ ਵਰਗਾ ਬਣਾ ਸਕਦੀ ਹੈ।


(ਮਨਪ੍ਰੀਤ ਰਾਓ)


 


 


 


 

Story You May Like