The Summer News
×
Friday, 17 May 2024

ਕੋਰੋਨਾ ਬਾਬਤ ਦੇਸ਼ ਭਰ ਵਿਚੋਂ ਆਈ ਰਾਹਤ ਭਰੀ ਖਬਰ

ਚੰਡੀਗੜ੍ਹ : ਭਾਰਤ ਵਿਚ ਕੋਰੋਨਾ ਦੀ ਤੀਸਰੀ ਲਹਿਰ ਨੂੰ ਵਿਆਪਕ ਪੱਧਰ ‘ਤੇ ਪਈ ਠੱਲ। ਦੇਸ਼ ਵਿਚ 32 ਦਿਨਾਂ ਬਾਅਦ ਇਕ ਦਿਨ ਵਿਚ ਕੋਰੋਨਾ ਦੇ ਨਵੇਂ ਇਕ ਲੱਖ ਤੋਂ ਘੱਟ ਮਰੀਜ਼ ਆਏ। ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 83,876 ਨਵੇਂ ਮਰੀਜ਼ ਆਏ। ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿਚ 1,16,073 ਗਿਰਾਵਟ ਆਈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 11,08,938 ਹੋਈ। ਕੋਰੋਨਾ ਦੇ ਕੁੱਲ੍ਹ ਵਿਚੋਂ ਕੇਵਲ 2.62 ਫੀਸਦ ਮਰੀਜ਼ ਹੀ ਇਲਾਜ ਅਧੀਨ ਹਨ। ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ 96.19 ਫੀਸਦ। ਕੋਰੋਨਾ ਦੇ ਕੁੱਲ੍ਹ ਮਰੀਜ਼ਾਂ ਦੀ ਗਿਣਤੀ 4,22,72,014 ਹੋਈ । ਕੁੱਲ੍ਹ 4,06,60,202 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ।  ਕੋਰੋਨਾ ਨੇ ਕੁੱਲ੍ਹ 5,02,885 ਮਰੀਜ਼ਾਂ ਦੀ ਜਾਨ ਲਈ।


Story You May Like