The Summer News
×
Friday, 10 May 2024

ਰੂਪਨਗਰ 'ਚ ਪਿੱਟਬੁਲ ਦਾ ਆਤੰ*ਕ, 9 ਸਾਲਾ ਬੱਚੇ ਤੇ ਕੀਤਾ ਹਮ*ਲਾ

ਰੂਪਨਗਰ, ਮਨਪ੍ਰੀਤ ਚਾਹਲ : ਪਿੱਟਬੁਲ ਕੁੱਤੇ ਦੇ ਆਤੰਕ ਦਾ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਰੂਪਨਗਰ ਦੇ ਪਿੰਡ ਹਰੀਪੁਰ ਵਿੱਚ ਇੱਕ 9 ਸਾਲਾ ਬੱਚੇ ਤੇ ਪਿੱਟਬੁਲ ਨੇ ਹਮਲਾ ਕਰ ਦਿੱਤਾ | ਜਿਸ ਵਿੱਚ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਉਸ ਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਮੌਕੇ ਤੇ ਪੁਲਿਸ ਚੌਕੀ ਪੁਰਖਾਲੀ ਨੇ ਇਸ ਸਬੰਧੀ ਪਿੱਟਬੁਲ ਕੁਤੇ ਦੀ ਮਾਲਕਣ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ

ਪੁਲਿਸ ਚੌਕੀ ਪੁਰਖਾਲੀ ਦੇ ਇੰਚਾਰਜ ਹਰਮੇਸ਼ ਕੁਮਾਰ ਨੇ ਦੱਸਿਆ ਕਿ ਪੀੜਤ ਬੱਚੇ ਦੀ ਮਾਂ ਸੁਖਜੀਤ ਕੌਰ ਵਾਸੀ ਹਰੀਪੁਰ ਨੇ ਦੱਸ‌ਿਆ ਕਿ ਉਸ ਦਾ ਨੌਂ ਸਾਲਾ ਪੁੱਤਰ ਹਰਸ਼ਦੀਪ ਸਿੰਘ ਆਪਣੇ ਘਰ ਵਿੱਚ ਖੇਡ ਰਿਹਾ ਸੀ। ਇਸ ਦੌਰਾਨ ਉਸ ਦੀ ਗੁਆਂਢਣ ਕਮਲਜੀਤ ਕੌਰ ਦੀ ਪਿੱਟਬੁਲ ਨਸਲ ਦੀ ਕੁੱਤੀ ਉਨ੍ਹਾਂ ਦੇ ਘਰ ਅੰਦਰ ਦਾਖ਼ਲ ਹੋ ਗਈ ਅਤੇ ਹਰਸ਼ਦੀਪ ਸਿੰਘ ਤੇ ਹਮਲਾ ਕਰ ਦਿੱਤਾ।


ਇਸ ਦੌਰਾਨ ਰੌਲਾ ਸੁਣ ਕੇ ਉਸ ਦੇ ਗੁਆਂਢੀ ਸਰੂਪ ਸਿੰਘ ਨੇ ਚਾਕੂ ਤੇ ਦਾਤੀ ਦੀ ਮਦਦ ਨਾਲ ਲੜਕੇ ਦੇ ਵਾਲ ਕੱਟ ਕੇ ਕੁਤੇ ਦਾ ਜਬਾੜਾ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਸਿਰ ਦੇ ਵਾਲ ਛੱਡ ਕੇ ਸਿਰ ਨੂੰ ਫੜ ਲਿਆ। ਇਸ ਦੌਰਾਨ ਰੌਲਾ ਸੁਣ ਕੇ ਹੋਰ ਪਿੰਡ ਵਾਸੀ ਵੀ ਲੜਕੇ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਲੱਗੇ। ਪਿੱਟਬੁਲ ਕੁੱਤੀ ਨੇ ਆਪਣਾ ਮੂੰਹ ਜਕੜੀ ਰੱਖਿਆ। ਲੋਕਾਂ ਨੇ ਕੁੱਤੀ ਨੂੰ ਕੁਹਾੜੀ ਨਾਲ ਮਾਰ ਕੇ ਲੜਕੇ ਦੀ ਜਾਨ ਬਚਾਈ।


 


ਪੁਲੀਸ ਵਲੋ ਮੌਕੇ ਤੇ ਪੁੱਜ ਕੇ ਕੀਤੀ ਜਾ ਰਹਿ ਜਾਚ ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਿਸ ਨੇ ਪਿੱਟਬੁਲ ਦੀ ਮਾਲਕਣ ਖ਼ਿਲਾਫ਼ ਵੱਖ ਵੱਖ ਆਈਪੀਐਸ 298 ਅਤੇ 337 ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੂਬੇ ਭਰ ਦੇ ਵਿੱਚ ਨਸਲ ਦੇ ਕੁੱਤੇ ਦੁਆਰਾ ਆਮ ਲੋਕਾਂ ਦੇ ਉੱਤੇ ਅਤੇ ਕਈ ਸਥਿਤੀਆਂ ਦੇ ਵਿੱਚ ਮਾਲਕ ਦੇ ਉੱਤੇ ਜਿਸ ਵੱਲੋਂ ਕੁੱਤੇ ਨੂੰ ਪਾਲਿਆ ਜਾਂਦਾ ਹੈ ਇਸ ਨਸਲ ਦੇ ਕੁੱਤੇ ਵੱਲੋਂ ਉਹਨਾਂ ਉੱਤੇ ਵੀ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਸੀ


ਇਸ ਨਸਲ ਦੇ ਕੁੱਤਿਆਂ ਵੱਲੋਂ ਲਗਾਤਾਰ ਹਮਲੇ ਜਾਰੀ ਹਨ ਅਤੇ ਸਭ ਤੋਂ ਤਾਜ਼ਾ ਤਰੀਨ ਮਾਮਲਾ ਰੂਪ ਨਗਰ ਵਿੱਚ ਸਾਹਮਣੇ ਆਇਆ ਹੈ। ਭਾਵੇਂ ਕਿ ਪੁਲੀਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਲੇਕਿਨ ਜਿਸ ਬੱਚੇ ਉਤੇ ਹਮਲਾ ਕੀਤਾ ਗਿਆ ਹੈ ਉਹ ਹਾਲੇ ਵੀ ਸਦਮੇ ਦੀ ਸਥਿਤੀ ਦੇ ਵਿੱਚ ਮੌਜੂਦ ਹੈ ਅਤੇ ਉਸਦੇ ਸਰੀਰ ਉੱਤੇ ਗਹਿਰੇ ਜ਼ਖ਼ਮ ਇਸ ਹਮਲੇ ਦੌਰਾਨ ਹੋਏ ਹਨ

Story You May Like