The Summer News
×
Monday, 20 May 2024

ਗੁਰਲਾਲ ਕਤਲ ਕਾਂਡ 'ਚ ਨਾਮਜਦ ਗੈਂਗਸ਼ਟਰ ਚਸਕਾ ਦਾ ਪੁਲਿਸ ਨੂੰ ਮਿਲਿਆ 3 ਦਿਨਾਂ ਦਾ ਰਿਮਾਂਡ

ਸ਼੍ਰੀ ਮੁਕਤਸਰ ਸਾਹਿਬ : ਸ਼੍ਰੀ ਮੁਕਤਸਰ ਸਾਹਿਬ ਵਿਖੇ 21 ਜੁਲਾਈ 2019 ਨੂੰ ਹੋਏ ਚਮਕੌਰ ਕਤਲ ਮਾਮਲੇ 'ਚ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ  ਗੈਂਗਸ਼ਟਰ ਨੀਰਜ ਗੁਪਤਾ ਉਰਫ ਚਸਕਾ ਅਤੇ ਮਿੰਕਲ ਬਜਾਜ ਨੂੰ ਨਾਮਜਦ ਕੀਤਾ ਹੈ।  ਦਸ ਦੇਈਏ ਕਿ 2019 ਚ ਚਮਕੌਰ ਨਾਮ ਦੇ ਨੌਜਵਾਨ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਦ ਉਹ ਆਪਣੇ ਘਰ ਚ ਹੀ ਬੈਠਾ ਸੀ। ਦਸ ਦੇਈਏ ਕਿ ਗੈੰਗਸ਼ਟਰ ਚਸਕਾ ਜੋ ਕਿ ਦਵਿੰਦਰ ਬੰਬੀਹਾ ਗਰੁੱਪ ਨਾਲ ਸਬੰਧਿਤ ਹੈ ਦਾ ਨਾਮ ਗੁਰਲਾਲ ਕਤਲ ਕਾਂਡ ਚੰਡੀਗੜ੍ਹ ਚ ਵੀ ਸ਼ਾਮਲ ਰਿਹਾ।

 

ਮਿੰਕਲ ਬਜਾਜ ਨਾਮ ਦਾ ਦੂਜਾ ਵਿਅਕਤੀ ਜੋ ਪੁਲਸ ਨੇ ਨਾਮਜਦ ਕੀਤਾ ਉਹ ਅਕਾਲੀ ਆਗੂ ਟਿੱਪਾ ਸੇਖੋ ਦੇ ਕਤਲ ਮਾਮਲੇ ਚ ਸ਼ਜਾ ਭੁਗਤ ਰਿਹਾ। ਮਿੰਕਲ ਬਜਾਜ ਪਹਿਲਾ ਅਕਾਲੀ ਦਲ ਦਾ ਆਗੂ ਰਿਹਾ, ਬੀਤੀਆਂ ਕੌਂਸ਼ਲ ਚੋਣਾਂ ਦੌਰਾਨ ਉਸਦੀ ਪਤਨੀ ਨੇ ਨਗਰ ਕੌਂਸਲ ਦੀ ਚੋਣ ਕਾਂਗਰਸ ਦੀ ਟਿਕਟ ਤੋਂ ਲੜੀ ਅਤੇ ਵਿਧਾਨ ਸਭਾ ਚੋਣ ਦੌਰਾਨ ਉਹ ਭਾਜਪਾ ਚ ਸ਼ਾਮਿਲ ਹੋ ਗਿਆ ਸੀ। 

 

ਸ਼੍ਰੀ ਮੁਕਤਸਰ ਸਾਹਿਬ ਪੁਲਿਸ ਨੇ ਇਹਨਾਂ ਦੋਹਾਂ ਨੂੰ ਮਾਣਯੋਗ ਅਦਾਲਤ ਚ ਪੇਸ਼ ਕੀਤਾ, ਜਿੱਥੇ ਉਹਨਾਂ ਨੂੰ ਤਿੰਨ ਦਿਨ ਦਾ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ।  ਇਹ ਦੋਵੇ ਅਲੀ ਅਲੱਗ ਦਵਿੰਦਰ ਬੰਬੀਹਾ ਅਤੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਦੱਸੇ ਜਾਂਦੇ ਹਨ। ਸੂਤਰਾਂ ਅਨੁਸਾਰ ਇਹ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿਚ ਹੋਏ ਰਾਣਾ ਕਤਲ ਕਾਂਡ ਤੋਂ ਬਾਅਦ ਇਕੱਠੇ ਹੋਏ ਹਨ। 

 

Story You May Like