The Summer News
×
Friday, 10 May 2024

ਸਕੂਲ 'ਚ ਵਾਪਰਿਆ ਹਾਦਸਾ, ਇੱਕ ਦੀ ਹੋਈ ਮੌ.ਤ

ਸਰਕਾਰੀ ਸਕੂਲ ਵਿਚ ਅੱਜ ਸਵੇਰੇ ਮਿਡ-ਡੇ-ਮੀਲ ਮਹਿਲਾ ਵਰਕਰ ਮਨਜੀਤ ਕੌਰ (50) ਦੀ ਖਾਣਾ ਪਕਾਉਣ ਸਮੇਂ ਅੱਗ ਲੱਗਣ ਕਾਰਨ ਮੌਤ ਹੋ ਗਈ। ਦੱਸ ਦਈਏ ਕਿ ਰੋਪੜ ਰੋਡ ’ਤੇ ਸਥਿਤ ਪਿੰਡ ਮਾਛੀਵਾੜਾ ਖਾਮ ਦੇ ਸਰਕਾਰੀ ਸਕੂਲ 'ਚ ਇਹ ਵੱਡਾ ਹਾਦਸਾ ਵਾਪਰਿਆ ਹੈ
ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸਕੂਲ ਵਿਚ ਮਿਡ-ਡੇ-ਮੀਲ ਵਰਕਰ ਮਨਜੀਤ ਕੌਰ ਵਿਦਿਆਰਥੀਆਂ ਲਈ ਖਾਣਾ ਪਕਾ ਰਹੀ ਸੀ ਕਿ ਨੇੜੇ ਪਏ ਸਿਲੰਡਰ ਦੀ ਪਾਈਪ ਲੀਕ ਹੋ ਗਈ ਜਿਸ ਤੋਂ ਅੱਗ ਭੜਕ ਗਈ ਜੋ ਕਿ ਉਸਦੇ ਕੱਪੜਿਆਂ ਨੂੰ ਲੱਗ ਗਈ। ਮੌਕੇ ’ਤੇ ਹੀ ਡਿਊਟੀ ਕਰ ਰਹੇ ਅਧਿਆਪਕ ਚਰਨਜੀਤ ਸਿੰਘ ਨੇ ਬੜੀ ਮੁਸ਼ਕਿਲ ਨਾਲ ਮਨਜੀਤ ਕੌਰ ਦੇ ਕੱਪੜਿਆਂ ਦੀ ਅੱਗ ਨੂੰ ਬੁਝਾਇਆ ਪਰ ਉਦੋਂ ਤੱਕ ਉਹ ਬੁਰੀ ਤਰ੍ਹਾਂ ਝੁਲਸ ਚੁੱਕੀ ਸੀ। ਜ਼ਖ਼ਮੀ ਹਾਲਤ ਵਿਚ ਮਿਡ-ਡੇ-ਮੀਲ ਵਰਕਰ ਮਨਜੀਤ ਕੌਰ ਨੂੰ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵਲੋਂ ਉਸਦਾ ਇਲਾਜ ਸ਼ੁਰੂ ਕੀਤਾ ਗਿਆ ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ।

Story You May Like