The Summer News
×
Friday, 10 May 2024

ਵਿਧਾਇਕ ਚੱਢਾ ਵੱਲੋਂ ਤਹਿਸੀਲਦਾਰ ਦਫਤਰ ਦੀ ਕੀਤੀ ਅਚਨਚੇਤ ਚੈਕਿੰਗ,ਪੜੋ ਖਬਰ

ਰੂਪਨਗਰ: ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਤਹਿਸੀਲਦਾਰ ਦਫਤਰ ਰੂਪਨਗਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਦੱਸ ਦਈਏ ਕਿ ਇਸ ਚੈਕਿੰਗ ਦੌਰਾਨ ਰਜਿਸਟਰੀਆਂ ਲਈ ਫੀਸਾਂ ਦੇ ਨਾਮ ਤੇ ਵੱਧ ਵਸੂਲੀ ਦੀ ਜਾਂਚ ਲਈ ਅਤੇ ਸੀਸੀਟੀਵੀ ਕੈਮਰੇ ਚਲਦੇ ਨਾ ਹੋਣ ਕਾਰਨ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੂੰ ਲਿਖਿਆ ਗਿਆ।ਦੱਸ ਦਿੰਦੇ ਹਾਂ ਕਿ ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਖ਼ਤ ਹਦਾਇਤਾਂ ਹਨ ਕਿ ਕਿਸੇ ਵੀ ਤਹਿਸੀਲ ਜਾਂ ਜ਼ਿਲ੍ਹੇ ਦੇ ਦਫ਼ਤਰ ਵਿੱਚ ਭਾਵੇਂ ਉਹ ਸਰਕਾਰ ਦਾ ਕੋਈ ਵੀ ਵਿਭਾਗ ਹੋਵੇ ਉਸ ਵਿੱਚ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਇੱਕ ਪੈਸੇ ਦੀ ਵੀ ਰਿਸ਼ਵਤ ਦੇਣ ਦੀ ਲੋੜ ਨਹੀਂ ਹੈ।


ਇਸਦੇ ਨਾਲ ਹੀ ਐਡਵੋਕੇਟ ਦਿਨੇਸ਼ ਚੱਢਾ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਦੇ ਚੁਣੇ ਹੋਏ ਨੁਮਾਇੰਦਿਆਂ ਵੱਲੋਂ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਇੱਕ ਵੀ ਪੈਸੇ ਦੀ ਵਗਾਰ ਨਹੀਂ ਪਾਈ ਜਾਂਦੀ। ਇਸ ਦੇ ਨਾਲ ਹੀ ਉਨ੍ਹਾਂ ਹਲਕੇ ਦੇ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਹਲਕੇ ਵਿੱਚ ਇੱਕ ਵੀ ਪੈਸੇ ਦੀ ਨਹੀਂ ਰਿਸ਼ਵਤ ਚੱਲੇਗੀ ਜੇਕਰ ਕੋਈ ਰਿਸ਼ਵਤ ਲੈਂਦਾ ਫੜਿਆ ਗਿਆ ਤਾਂ ਉਸ ਵਿ.ਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਦੱਸ ਦਿੰਦੇ ਹਾਂ ਕਿ ਉਨ੍ਹਾਂ ਕਿਹਾ ਕਿ ਤਹਿਸੀਲਦਾਰ ਜਾਂ ਕੋਈ ਵੀ ਹੋਰ ਅਧਿਕਾਰੀ ਲੋਕਾਂ ਦੀ ਰਜਿਸਟਰੀ ਨੂੰ ਨਜ਼ਾਇਜ ਤੌਰ ਉੱਤੇ ਵਾਪਿਸ ਨਹੀਂ ਕਰ ਸਕਦਾ, ਜੇਕਰ ਕਾਗਜ਼ਾਂ ਵਿੱਚ ਕੋਈ ਕਮੀਂ ਪਾਈ ਵੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਉਸ ਕਮੀ ਨੀ ਪੂਰਾ ਕਰਨ ਲਈ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਧਿਕਾਰੀ ਰਜਿਸਟਰੀ ਤਾਂ ਹੀ ਮੋੜ ਸਕਦਾ ਹੈ ਜੇਕਰ ਉਹ ਕਾਨੂੰਨੀ ਤੌਰ ਉੱਤੇ ਸੰਭਵ ਨਾ ਹੋਵੇ ਤੇ ਉਸ ਦਾ ਰਿਕਾਰਡ ਵੀ ਦਫ਼ਤਰ ਵਿੱਚ ਲਗਾਏ ਗਏ ਰਜਿਸਟਰ ਵਿੱਚ ਰੱਖਣਾ ਪਵੇਗਾ।


ਜਾਣਕਾਰੀ ਮੁਤਾਬਕ ਵਿਧਾਇਕ ਚੱਢਾ ਨੇ ਇਹ ਵੀ ਦੱਸਿਆ ਕਿ ਇਸ ਦਫ਼ਤਰ ਵਿੱਚ ਪਾਈਆਂ ਗਈਆਂ ਖਾਮੀਆਂ ਦੂਰ ਕਰਵਾਉਣ ਲਈ ਮਾਲ ਮੰਤਰੀ ਪੰਜਾਬ ਬ੍ਰਮ ਸ਼ੰਕਰ ਜ਼ਿੰਪਾ ਨੂੰ ਵੀ ਲਿਖਿਆ ਗਿਆ ਹੈ।ਉਨ੍ਹਾਂ ਆਮ ਲੋਕਾਂ ਕੋਲੋਂ ਵੀ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਰਿਸ਼ਵਤਖੋਰੀ ਨੂੰ ਜ਼ਮੀਨੀ ਪੱਧਰ ਉੱਤੇ ਖ਼ਤਮ ਕਰਨਾ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਆਮ ਲੋਕ ਵੀ ਇਸ ਮੁਹਿੰਮ ਵਿਚ ਆਪਣਾ ਪੂਰਾ ਸਾਥ ਦੇਣ। ਉਹ ਸਰਕਾਰੀ ਦਫ਼ਤਰਾਂ ਵਿਚ ਜਾ ਕੇ ਕਿਸੇ ਵੀ ਅਧਿਕਾਰੀ ਜਾ ਕਰਮਚਾਰੀ ਨੂੰ ਸਰਕਾਰੀ ਨਿਰਧਾਰਿਤ ਫੀਸ ਤੋਂ ਇਲਾਵਾ ਇੱਕ ਪੈਸਾ ਵੀ ਰਿਸ਼ਵਤ ਨਾ ਦਵੇ ਅਤੇ ਜੇਕਰ ਕੋਈ ਇਸ ਦੀ ਮੰਗ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਸਾਡੇ ਤੱਕ ਪਹੁੰਚਾਈ ਜਾਵੇ।

Story You May Like