The Summer News
×
Friday, 10 May 2024

ਭਾਰਤ ਬੰਦ ਨੂੰ ਸਫਲ ਬਣਾਉਣ ਦੇ ਲਈ ਜਥੇਬੰਦੀਆਂ ਅਤੇ ਟਰੇਡ ਯੂਨੀਅਨਾਂ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਰਾਜਮਾਰਗ ਉੱਤੇ ਕੀਤਾ ਜਾਵੇਗਾ ਧਰਨਾ ਪ੍ਰਦਰਸ਼ਨ, ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਧਰਨਾ ਪ੍ਰਦਰਸ਼ਨ

ਕਿਸਾਨ ਜਥੇਬੰਦੀ ਕੀਰਤੀ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਵੱਲੋਂ ਅੱਜ ਰੋਪੜ ਦੇ ਬਾਜ਼ਾਰ ਦੇ ਵਿੱਚ ਵਪਾਰ ਮੰਡਲ ਦੇ ਪ੍ਰਧਾਨਾਂ ਦੇ ਨਾਲ ਮੀਟਿੰਗਾਂ ਕੀਤੀਆਂ ਗਈਆਂ, ਵਪਾਰ ਮੰਡਲ ਦੇ ਪ੍ਰਧਾਨਾਂ ਨਾਲ ਮੀਟਿੰਗ ਕਰਕੇ 16 ਤਰੀਕ ਨੂੰ ਭਾਰਤ ਬੰਦ ਦੀ ਕਾਲ ਨੂੰ ਕਾਮਯਾਬ ਬਣਾਉਣ ਦੇ ਲਈ ਮੰਗਿਆ ਗਿਆ ਸਾਥ। ਸ਼ਹਿਰੀ ਟੈਕਸੀ ਯੂਨੀਅਨ ਦਾ ਮਿਲਿਆ ਸਾਥ 11 ਵਜੇ ਤੋਂ ਸ਼ਾਮ 4 ਤੱਕ ਨਹੀਂ ਚੱਲਣਗੀਆਂ ਟੈਕਸੀਆਂ ਸਿਰਫ ਐਮਰਜੰਸੀ ਅਤੇ ਅਤੀ ਜਰੂਰੀ ਕੰਮ ਤੇ ਹੀ ਚਲਾਈਆਂ ਜਾਣਗੀਆਂ ਟੈਕਸੀਆਂ।


ਕੇਂਦਰ ਦੇ ਵਿਰੋਧ ਦੇ ਵਿੱਚ ਟੈਕਸੀ ਯੂਨੀਅਨ ਵੱਲੋਂ ਲਿਆ ਗਿਆ ਫੈਸਲਾ ਲੰਬੇ ਸਮੇਂ ਤੋਂ ਹਿਟ ਐਂਡ ਰਨ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ, ਕਿਸਾਨ ਜਥੇਬੰਦੀ ਨੇ ਕਿਹਾ ਕਿ ਕੇਂਦਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ ਇਹ ਬੰਦ ਦੀ ਕਾਲ ਦਿੱਤੀ ਗਈ ਹੈ ਜਿਸ ਨੂੰ ਕਿਸਾਨਾਂ ਅਤੇ ਹਰ ਵਰਗ ਨੂੰ ਸਫਲ ਬਣਾਉਣਾ ਚਾਹੀਦਾ ਹੈ। ਰੋਪੜ ਵਿੱਚ ਪੰਜ ਵੱਖ ਵੱਖ ਥਾਵਾਂ ਉੱਤੇ ਹੋਵੇਗਾ ਧਰਨਾ ਪ੍ਰਦਰਸ਼ਨ ਮੁੱਖ ਧਰਨਾ ਪ੍ਰਦਰਸ਼ਨ ਹੋਵੇਗਾ ਪੁਲਿਸ ਲਾਈਨ ਦੀਆਂ ਲਾਈਟਾਂ ਦੇ ਕੋਲ ਸਵੇਰੇ ਕਰੀਬ 11 ਵਜੇ ਤੋਂ ਸ਼ਾਮ 4 ਵਜੇ ਤੱਕ ਕੌਮੀ ਰਾਜਮਾਰਗ ਉੱਤੇ ਬੈਠ ਕੇ ਕੀਤਾ ਜਾਵੇਗਾ ਧਰਨਾ ਪ੍ਰਦਰਸ਼ਨ। ਨੂਰਪੁਰ ਬੇਦੀ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਚਮਕੌਰ ਸਾਹਿਬ ਮੋਰਿੰਡਾ ਅਤੇ ਨੰਗਲ ਵਿੱਚ ਹੋਵੇਗਾ ਬਲਾਕ ਪੱਧਰ ਉੱਤੇ ਪ੍ਰਦਰਸ਼ਨ । ਵੱਖ ਵੱਖ ਜਥੇਬੰਦੀਆਂ ਨਾਲ ਕੀਤੀਆਂ ਜਾ ਰਹੀਆਂ ਹਨ ਮੀਟਿੰਗਾਂ ਬੰਦ ਦੇ ਸੱਦੇ ਦੀ ਹਿਮਾਇਤ ਦੇ ਲਈ ਮੰਗਿਆ ਜਾ ਰਿਹਾ ਹੈ ਸਾਥ। ਟੋਲ ਪਲਾਜ਼ਿਆਂ ਦੇ ਅਧਿਕਾਰੀਆਂ ਦੇ ਨਾਲ ਵੀ ਕੀਤੀ ਜਾ ਰਹੀ ਹੈ ਗੱਲਬਾਤ ਕੀ ਟੋਲ ਪਲਾਜ਼ਿਆਂ ਨੂੰ ਉਸ ਦਿਨ ਰੱਖਿਆ ਜਾਵੇ ਬੰਦ ।

Story You May Like