The Summer News
×
Monday, 20 May 2024

ਵਿਧਾਇਕ ਗਰੇਵਾਲ ਖੰਨਾ ਰੈਲੀ ਲਈ ਵੱਡੇ ਕਾਫਲੇ ਨਾਲ ਹੋਏ ਰਵਾਨਾ

ਸੂਬਾ ਵਾਸੀਆਂ ਲਈ ਅੱਜ ਦਾ ਦਿਨ ਲੈ ਕੇ ਆਵੇਗਾ ਕਈ ਤਰ੍ਹਾਂ ਦੀਆਂ ਸੌਗਾਤਾਂ- ਵਿਧਾਇਕ ਗਰੇਵਾਲ 


ਲੁਧਿਆਣਾ:10 ਫਰਵਰੀ (ਦਲਜੀਤ ਵਿੱਕੀ) ਵਿਧਾਨ ਸਭਾ ਹਲਕਾ ਪੂਰਵੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਅੱਜ ਖੰਨਾ ਵਿਖੇ ਹੋਣ ਵਾਲੀ ਮਹਾਰੈਲੀ ਲਈ ਵੱਡੇ ਕਾਫਲੇ ਨਾਲ ਰਵਾਨਾ ਹੋਏ ।


ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਸੂਬਾ ਵਾਸੀਆਂ ਲਈ ਅੱਜ ਦਾ ਦਿਨ ਕਈ ਤਰ੍ਹਾਂ ਦੀਆਂ ਹੋਰ ਨਵੀਆਂ ਸੁਗਾਤਾਂ ਲੈ ਕੇ ਆਵੇਗਾ । ਉਹਨਾ ਕਿਹਾ ਕੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ , ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿੱਥੇ ਸੂਬਾ ਵਾਸੀਆਂ ਨੂੰ ਸੰਬੋਧਨ ਕਰਨਗੇ ਉਥੇ ਹੀ ਦੂਜੇ ਪਾਸੇ ਕਈ ਨਵੇਂ ਐਲਾਨ ਹੋਣੇ ਵੀ ਤੈਅ ਨੇ । ਉਹਨਾਂ ਕਿਹਾ ਕਿ ਅੱਜ ਦੀ ਰੈਲੀ ਦੌਰਾਨ 


ਘਰ - ਘਰ ਮੁਫਤ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਜਾਵੇਗੀ ਜੋ ਕਿ ਸੂਬਾ ਵਾਸੀਆਂ ਲਈ ਲਾਹੇਵੰਦ ਸਾਬਤ ਹੋਵੇਗੀ । ਉਹਨਾਂ ਕਿਹਾ ਕਿ ਘਰ ਘਰ ਮੁਫਤ ਰਾਸ਼ਨ ਸਕੀਮ ਦੀ ਸ਼ੁਰੂਆਤ ਹੋਣ ਦੇ ਨਾਲ ਲੱਖਾਂ ਘਰਾਂ ਨੂੰ ਹਰ ਮਹੀਨੇ ਵਿੱਚ ਰਾਸ਼ਨ ਉਪਲਬਧ ਹੋਵੇਗਾ ਜਿਸ ਨਾਲ ਲੋਕਾਂ ਨੂੰ ਖੱਜਲ ਖੁਆਰੀ ਤੋਂ ਛੁਟਕਾਰਾ ਮਿਲੇਗਾ । 


 ਇਸ ਮੌਕੇ ਵੱਡੀ ਗਿਣਤੀ ਸਾਥੀ ਹਾਜ਼ਰ ਸਨ।

Story You May Like