The Summer News
×
Friday, 17 May 2024

ਅਕਸ਼ੇ ਕੁਮਾਰ ਦੀ OMG 2 ਨੇ 100 ਕਰੋੜ ਰੁਪਏ ਕੀਤੀ ਕਮਾਈ, ਮਿਲ ਰਿਹਾ ਹੈ ਜਬਰਦਸਤ ਹੁੰਗਾਰਾ

ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦੀ ਫਿਲਮ 'ਓ ਮਾਈ ਗੌਡ 2' ਨੇ ਬਾਕਸ ਆਫਿਸ ਤੇ 100 ਕਰੋੜ ਦੀ ਕਮਾਈ ਕਰ ਲਈ ਹੈ। ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀ ਸੁਪਰਹਿੱਟ ਫਿਲਮ 'ਓ ਮਾਈ ਗੌਡ' ਦੇ ਸੀਕਵਲ 'ਓ ਮਾਈ ਗੌਡ 2' ਨੂੰ ਲੈਕੇ ਚਰਚਾ ਵਿੱਚ ਹਨ। ਇਸ ਫਿਲਮ 'ਵਿੱਚ ਅਕਸ਼ੈ ਦੇ ਨਾਲ ਪੰਕਜ ਤ੍ਰਿਪਾਠੀ ਅਤੇ ਯਾਮੀ ਗੌਤਮ ਵੀ ਮੁੱਖ ਭੂਮਿਕਾਵਾਂ ਵਿੱਚ ਹਨ। 11 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਓ ਮਾਈ ਗੌਡ 2 ਨੇ ਆਪਣੇ ਪਹਿਲੇ ਹਫਤੇ ਵਿੱਚ 85 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਇਸ ਤੋਂ ਬਾਅਦ ਫਿਲਮ ਨੇ ਦੂਜੇ ਹਫਤੇ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ 6 ਕਰੋੜ ਅਤੇ ਸ਼ਨੀਵਾਰ ਨੂੰ 9 ਕਰੋੜ ਦੀ ਕਮਾਈ ਕੀਤੀ। ਜਿਸ ਤੋਂ ਬਾਅਦ ਇਹ ਫਿਲਮ 100 ਕਰੋੜ ਕਲੱਬ ਵਿੱਚ ਸ਼ਾਮਲ ਹੋ ਗਈ ਹੈ। 'ਓ ਮਾਈ ਗੌਡ 2' ਦਾ ਨਿਰਦੇਸ਼ਨ ਅਮਿਤ ਰਾਏ ਨੇ ਕੀਤਾ ਹੈ। ਫਿਲਮ ਦਾ ਨਿਰਮਾਣ ਅਸ਼ਵਿਨ ਵਰਦੇ, ਵਾਇਆਕਾਮ 18 ਅਤੇ ਜੀਓ ਸਟੂਡੀਓਜ਼ ਦੁਆਰਾ ਕੀਤਾ ਗਿਆ ਹੈ।

Story You May Like