The Summer News
×
Saturday, 18 May 2024

ਪਵਨ ਹੰਸ ਹੈਲੀਕਾਪਟਰ ਨੂੰ ਕਰਨੀ ਪਈ ਐਮਰਜੈਂਸੀ ਲੈਡਿੰਗ , ਲੋਕਾਂ ਦੀ ਜਾਨ ਆਈ ਖਤਰੇ ‘ਚ

ਚੰਡੀਗੜ੍ਹ : ਪਵਨ ਹੰਸ ਹੈਲੀਕਾਪਟਰ ਨੂੰ ਮੁੰਬਈ ਹਾਈ ‘ਚ ਐਮਰਜੈਂਸੀ ਲੈਡਿੰਗ ਕਰਨੀ ਪਈ। ਇਸ ਦੇ ਨਾਲ ਹੀ ਦਸ ਦਈਏ ਕਿ ਇਹ ਘਟਨਾ ਮੁੰਬਈ ਹਾਈ ਫੀਲਡਜ਼ ਦੇ ਨੇੜੇ ਅਰਬ ਸਾਗਰ ਵੱਲ ਹੋਈ। ਪਵਨ ਹੰਸ ਹੈਲੀਕਾਪਟਰ ਨੂੰ ਪਾਣੀ ਵਿੱਚ ਐਂਮਰਜੈਂਸੀ ਲੈਡਿੰਗ ਕਰਨੀ ਪਈ। ਇਸ ਦੇ ਨਾਲ ਹੀ ਹੋਰ ਜਾਣਕਾਰੀ ਦਿੰਦੇ ਹੋਏ ਦਸ ਦਈਏ ਕਿ ਹੈਲੀਕਾਪਟਰ ‘ਚ 7 ਯਾਤਰੀ ਅਤੇ 2 ਪਾਇਲਟ ਸਵਾਰ ਸੀ। ਜਿੰਨਾ ਦੀ ਜਾਨ ਨੂੰ ਖਤਰਾ ਬਣੀਆ ਹੋਇਆ ਸੀ।  ਹੁਣ ਤੱਕ 6 ਯਾਤਰੀਆਂ ਨੂੰ ਬਚਾਈਆ ਗਿਆ ਹੈ ਤੇ ਨਾਲ ਹੀ 2 ਪਾਇਲਟਾਂ ਵੱਲੋਂ ਜਾਨ ਬਚਾਉਣ ਲਈ ਪਹਿਲਾ  ਹੀ ਛਾਲ ਲਗਾ ਦਿੱਤੀ ਗਈ।


ਇਸ ਘਟਨਾ ਦੌਰਾਨ ONGC ਦੇ ਜਹਾਜ਼ ਮਾਲਵੀਆ-16 ਅਤੇ ਤੇਲ ਰਿਗ ਸਾਗਰ ਕਿਰਨ ਦੀ ਇੱਕ ਕਿਸ਼ਤੀ ਦੁਆਰਾ ਬਚਾਅ ਕੀਤਾ ਗਿਆ। ਇਸ ਦੇ ਨਾਲ ਹੀ ਬਾਕੀ ਫੌਰਸ ਨੂੰ ਬਚਾਅ ਲਈ ਲਗਾਈਆ ਗਿਆ ਹੈ। ਪਾਣੀ ਉੱਤੇ ਐਮਰਜੈਂਸੀ ਲੈਂਡਿੰਗ ਦਾ ਕਾਰਨ ਤੁਰੰਤ ਸਪੱਸ਼ਟ ਨਹੀਂ ਹੈ ਅਤੇ ਬਚਾਅ ਕਾਰਜ ਚੱਲ ਰਹੇ ਹਨ।


Story You May Like