The Summer News
×
Monday, 20 May 2024

ਗੁਲਜ਼ਾਰ ਗਰੁੱਪ ਵਿਚ ਫੁੱਟਬਾਲ ਲੀਗ ਦਾ ਆਯੋਜਨ, ਵੱਖ ਵੱਖ ਵਿਭਾਗਾਂ ਵਿਚ ਕਰਵਾਏ ਗਏ ਮੈਚ

ਖੰਨਾ, 18 ਦਸੰਬਰ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਕੈਂਪਸ ਵਿਚ ਇੰਟਰ ਡਿਪਾਰਟਮੈਂਟ  ਫੁੱਟਬਾਲ ਲੀਗ ਦਾ ਆਯੋਜਨ ਕੀਤਾ ਗਿਆ। ਇਨਾ ਮੈਚਾਂ ਲਈ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਟੀਮ ਵਿਚ ਚੁਣਿਆਂ  ਗਿਆ। ਮੈਚ ਦੋ ਪੜਾਵਾਂ ਵਿਚ ਸੈਮੀਫਾਈਨਲ ਅਤੇ ਫਾਈਨਲ ਵਿਚ ਕਰਵਾਏ ਗਏ। ਹਾਲਾਂਕਿ ਸਭ ਵਿਭਾਗਾਂ ਨੇ ਇੱਕ ਦੂਜੇ ਨੂੰ ਸਖ਼ਤ ਮੁਕਾਬਲਾ ਦਿੱਤਾ।


ਲੜਕੀਆਂ ਦੇ ਵਰਗ ਦਾ ਫਾਈਨਲ ਮੁਕਾਬਲਾ ਬੀ ਬੀ ਏ ਅਤੇ ਪੈਰਾਮੈਡੀਕਲ ਵਿਭਾਗ ਵਿਚਕਾਰ ਖੇਡਿਆ ਗਿਆ। ਜਿੱਥੇ ਬੀ ਬੀ ਏ ਵਿਭਾਗ ਨੇ ਟਰਾਫ਼ੀ 2-1 ਦੇ ਮੁਕਾਬਲੇ ਨਾਲ ਜਿੱਤੀ। ਜਦ ਕਿ ਫ਼ਸਟ ਰਨਰ-ਅੱਪ ਪੈਰਾਮੈਡੀਕਲ ਵਿਭਾਗ ਅਤੇ ਸੈਕੰਡ ਰਨਰ-ਅੱਪ ਸੀ ਈ ਡਿਪਾਰਟਮੈਂਟ ਰਿਹਾ। ਲੜਕੀਆਂ ਦੇ ਵਰਗ ਵਿਚ ਟੂਰਨਾਮੈਂਟ ਦੀ ਸਰਵੋਤਮ ਖਿਡਾਰਨ ਡਿਫੈਂਡਰ ਅਲਸ਼ੇਬਾ ਬਣੀ ।


ਇਸੇ ਤਰਾਂ ਲੜਕਿਆਂ ਦੇ ਵਰਗ ਦਾ ਫਾਈਨਲ ਮੁਕਾਬਲਾ ਅਪਲਾਈਡ ਸਾਇੰਸ ਅਤੇ ਬੀ ਬੀ ਏ ਡਿਪਾਰਟਮੈਂਟ ਵਿਚਕਾਰ ਖੇਡਿਆ ਗਿਆ, ਜੋ ਕਿ ਬਹੁਤ ਫਸਵਾਂ ਅਤੇ ਰੋਚਕ ਮੁਕਾਬਲਾ ਸਿੱਧ ਹੋਇਆ। ਦੋਵਾਂ ਟੀਮਾਂ 1-1 ਦੇ ਗੋਲ ਤੇ ਬਰਾਬਰ ਰਹੀਆਂ । ਅਖੀਰ ਵਿਚ ਪੈਨਲਟੀ ਕਿੱਕ ਮੁਕਾਬਲੇ ਵਿਚ ਬੀ ਬੀ ਏ ਵਿਭਾਗ 3-2 ਨਾਲ ਜੇਤੂ ਰਿਹਾ। ਲੜਕਿਆਂ ਦੇ ਵਰਗ ਵਿਚ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਬੀ ਬੀ ਏ ਵਿਭਾਗ ਤੋਂ ਰੁਦਰ ਰਾਏ ਰਿਹਾ।


ਇਸ ਮੌਕੇ ਤੇ ਗੁਲਜ਼ਾਰ ਗਰੁੱਪ ਦੇ ਐਗਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਖਿਡਾਰੀਆਂ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਖੇਡ ਭਾਵਨਾ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕੀਤਾ। ਗੁਰਕੀਰਤ ਸਿੰਘ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਲਈ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਅਤੇ ਖੇਡਾਂ ਪ੍ਰਤੀ ਉਨ੍ਹਾਂ ਦੇ ਉਤਸ਼ਾਹ ਨੂੰ ਦਰਸਾਉਦੇਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਅੱਗੇ ਖੇਡਾਂ ਨੂੰ ਕੈਰੀਅਰ ਦੇ ਖੇਤਰ ਵਜੋਂ ਸਥਾਪਿਤ ਕਰਨ ਲਈ  ਪ੍ਰੇਰਿਤ ਕੀਤਾ। ਅਖੀਰ ਵਿਚ ਜੇਤੂ ਟੀਮਾਂ ਨੂੰ ਟਰਾਫ਼ੀਆਂ ਨਾਲ ਨਿਵਾਜਿਆਂ ਗਿਆ।

Story You May Like