अशोक पराशर पप्पी ने श्री दरबार साहिब में नतमस्तक होकर सरबत के भले की अरदास की
ਬੱਸ ਸਟੈਂਡ ਦੇ ਉਦਘਾਟਨ ਤੋਂ ਪਹਿਲਾਂ ਹੀ ਟੁੱਟਣ ਲੱਗੀਆਂ ਇੰਟਰਲਾਕਿੰਗ ਟਾਇਲਾਂ
ਸੁਨੀਲ ਨਾਗਪਾਲ
ਫ਼ਾਜ਼ਿਲਕਾ : ਫ਼ਾਜ਼ਿਲਕਾ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਨਵਾਂ ਬੱਸ ਸਟੈਂਡ ਬਣਾਇਆ ਗਿਆ ਇਕ ਮਹੀਨਾ ਹੋ ਗਿਆ ਬੱਸ ਸਟੈਂਡ ਬਣ ਕੇ ਤਿਆਰ ਹੋ ਚੁੱਕਿਆ ਹੈ। ਤੇ ਹੁਣ ਉਸ ਦੇ ਉਦਘਾਟਨ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪਰ ਸਵਾਲ ਉਦੋਂ ਖੜੇ ਹੋ ਗਏ ਜਦ ਉਦਘਾਟਨ ਕਰਨ ਤੋਂ ਪਹਿਲਾਂ ਹੀ ਬੱਸ ਸਟੈਂਡ ਦੇ ਅੰਦਰ ਬਣੀ ਇੰਟਰਲੌਕਿੰਗ ਟਾਈਲਾਂ ਟੁੱਟ ਗਈਆਂ ਨੇ ਕਈ ਜਗ੍ਹਾ ਤੋਂ ਜ਼ਮੀਨ ਬੈਠ ਗਈ ਹਾਲਾਂਕਿ ਐਂਟਰੀ ਤੇ ਬਣੀ ਸੜਕ ‘ਚੋਂ ਬਜਰੀ ਵੀ ਬਾਹਰ ਆ ਗਈ ਹੈ। ਅਕਾਲੀ ਦਲ ਨੇ ਇਸ ਦੇ ਲਈ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਜਦ ਕਿ ਉੱਧਰ ਵਿਧਾਇਕ ਘੁਬਾਇਆ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਤੇ ਕੁਤਾਹੀ ਵਰਤਣ ਵਾਲੇ ਕਿਸੇ ਵੀ ਠੇਕੇਦਾਰ ਤੇ ਪ੍ਰਸ਼ਾਸਨ ਨੁ ਬਖ਼ਸ਼ਿਆ ਨਹੀਂ ਜਾਵੇਗਾ।