अशोक पराशर पप्पी ने श्री दरबार साहिब में नतमस्तक होकर सरबत के भले की अरदास की
ਦੁਸਹਿਰੇ ਦੇ ਦਿਨ ਪ੍ਰਧਾਨ ਮੰਤਰੀ, ਕੈਪਟਨ ਤੇ ਹੋਰ ਨੇਤਾਵਾਂ ਦੇ ਫੁੱਕੇ ਪੁਤਲੇ
ਮਨੀਸ਼ ਸੱਚਦੇਵ
ਸਮਰਾਲਾ: ਦੁਸਹਿਰੇ ਦੇ ਦਿਨ ਅੱਜ ਹਰ ਪਾਸੇ ਇਹ ਤਿਉਹਾਰ ਮਨਾਏ ਜਾਂਦੇ ਹਨ। ਇਸ ਨਾਲ ਹੀ ਹਰ ਜਗ੍ਹਾਂ ਇਹ ਤਿਉਹਾਰ ਅਲਗ ਅਲਗ ਤਰੀਕੀਆਂ ਨਾਲ ਮਨਾਇਆ ਜਾਂਦਾ ਹੈ। ਇਸ ਲਈ ਸਮਰਾਲਾ ਦੇ ਕੋਲ ਪੈਂਦੇ ਪਿੰਡ ਦੁਸਹਿਰੇ ਦਾ ਤਿਉਹਾਰ ਅਲਗ ਹੀ ਤਰੀਕੇ ਨਾਲ ਮਨਾਇਆ ਗਿਆ। ਇਹ ਤਿਉਹਾਰ ਬੁਰਾਈ ਨੂੰ ਖਤਮ ਕਰਨ ਦਾ ਪ੍ਰਤੀਕ ਹੈ ਇਸ ਲਈ ਸਮਰਾਲਾ ਵਿਚ ਅਜਿਹਾ ਹੀ ਕੀਤਾ। ਜਿੱਥੇ ਪਿੰਡ ਢੰਡੇ ਵਿੱਚ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਨੂੰ ਕਿਸਾਨਾਂ ਨੇ ਦੁਸਹਿਰਾ ਵਾਲੇ ਦਿਨ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ,ਕੈਪਟਨ ਅਮਰਿੰਦਰ ਸਿੰਘ ਤੇ ਹੋਰ ਨੇਤਾਵਾਂ ਦੀ ਫੋਟੋ ਲਾ ਕੇ ਪੁਤਲੇ ਸਾੜੇ। ਇਸ ਮੌਕੇ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਵੀ ਮਜੂਦ ਰਹੇ |