अशोक पराशर पप्पी ने श्री दरबार साहिब में नतमस्तक होकर सरबत के भले की अरदास की
ਇਨਸਾਫ਼ ਲਈ ਦੂਜੀ ਵਾਰ ਮਰਨ ਵਰਤ ਤੇ ਬੈਠਾ ਕਸਬਾ ਗੋਇੰਦਵਾਲ ਸਾਹਿਬ ਦਾ ਪ੍ਰਲਾਦ ਸਿੰਘ
ਰਵਿੰਦਰ ਸਿੰਘ ਖਹਿਰਾ
ਤਰਨ ਤਾਰਨ: ਕਸਬਾ ਗੋਇੰਦਵਾਲ ਸਾਹਿਬ ਦੇ ਬਾਬਾ ਜੀਵਨ ਸਿੰਘ ਚੌਕ ਵਿਖੇ ਬਜੁਰਗ ਪ੍ਰਲਾਦ ਸਿੰਘ ਇਨਸਾਫ ਨਾ ਮਿਲਣ ਕਾਰਨ ਦੂਸਰੀ ਵਾਰ ਮਰਨ ਵਰਤ ਤੇ ਬੈਠਾ ਹੈ। ਇੱਥੇ ਦੱਸਣਯੋਗ ਹੈ ਕਿ ਬਜ਼ੁਰਗ ਪ੍ਰਲਾਦ ਸਿੰਘ ਨੇ ਕੁਝ ਮਹੀਨੇ ਪਹਿਲਾਂ ਆਪਣੀ ਧੀ ਉੱਪਰ ਸਾਰੀ ਜਾਇਦਾਦ ਵੇਚ ਕੇ ਉਸ ਨੂੰ ਘਰੋਂ ਬੇਘਰ ਕਰਨ ਦੇ ਦੋਸ਼ ਲਗਾਏ ਸਨ ਤੇ ਬਜ਼ੁਰਗ ਨੇ ਪਹਿਲੀ ਵਾਰ 19 ਅਪਰੈਲ ਨੂੰ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ। ਤੇ ਇਲਾਕੇ ਦੇ ਮੋਹਤਬਾਰ ਆਗੂਆ ਤੇ ਐਸ ਡੀ ਐਮ ਖਡੂਰ ਸਾਹਿਬ ਨੇ ਬਜ਼ੁਰਗ ਨੂੰ ਕਰਵਾਈ ਕਰਨ ਦਾ ਪੂਰਨ ਭਰੋਸਾ ਦੇ ਕੇ ਮਰਨ ਵਰਤ ਤੁੜਵਾ ਦਿੱਤਾ ਸੀ। ਪਰ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕੋਈ ਇਨਸਾਫ ਨਾ ਮਿਲਣ ਕਰਕੇ ਦੁਬਾਰਾ ਮਰਨ ਵਰਤ ਸ਼ੁਰੂ ਕਰਨਾ ਪਿਆ ਹੈ। ਪ੍ਰਲਾਦ ਸਿੰਘ ਨੇ ਐਸਡੀਐਮ ਦਫਤਰ ਖਡੂਰ ਸਾਹਿਬ ਵੱਲੋ ਕਥਿਤ ਤੌਰ ਤੇ ਖੱਜਲ ਖੁਆਰ ਕਰਨ ਦੇ ਦੋਸ਼ ਲਗਾਉਦੇ ਹੋਏ ਦੱਸਿਆ ਕਿ ਮੇਰੀ ਆਪਣੀ ਧੀ ਨੇ ਸਾਰੀ ਜਾਇਦਾਦ ਥੋਖੇ ਨਾਲ ਵੇਚ ਕੇ ਸਾਰਾ ਪੈਸਾ ਹੜੱਪ ਲਿਆ ਹੈ ਤੇ ਇਸ ਸੰਬੰਧੀ ਐਸ ਡੀ ਐਮ ਖਡੂਰ ਸਾਹਿਬ ਵੱਲੋ ਕੋਈ ਵੀ ਕਾਰਵਾਈ ਨਹੀ ਕੀਤੀ ਗਈ। ਇਸ ਮੌਕੇ ਬਜੁਰਗ ਪ੍ਰਲਾਦ ਸਿੰਘ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਇਨਸਾਫ਼ ਦੀ ਗੁਹਾਰ ਲਗਾਉਦੇ ਹੋਏ ਕਿਹਾ ਕਿ ਮੇਰੇ ਕੋਲ ਰਹਿਣ ਲਈ ਛੱਤ ਨਹੀ ਹੈ ਅਤੇ ਰੋਟੀ ਰੋਜੀ ਤੋ ਵਾਜਾ ਰਹਿ ਰਿਹਾ ਹਾ ਅਤੇ ਮੇਰੀ ਕੋਈ ਵੀ ਸੁਣਵਾਈ ਨਾ ਹੋਣ ਕਰਕੇ ਮੈਨੂੰ ਦੁਬਾਰਾ ਮਰਨ ਵਰਤ ਤੇ ਬੈਠਣਾ ਪਿਆ ਹੈ।