The Summer News
×
Sunday, 28 April 2024

ਹਾਥੀ ਕੁਦਰਤੀ ਚੱਕਰ ਦਾ ਜ਼ਰੂਰ ਅੰਗ : ਪ੍ਰਿੰਸੀਪਲ ਨਰਿੰਦਰ ਕੌਰ

ਸਮਾਣਾ (13 ਅਗਸਤ)। ਹਾਥੀ ਕੁਦਰਤੀ ਚੱਕਰ ਦਾ ਜ਼ਰੂਰੀ ਹਿੱਸਾ ਹੈ। ਇਸ ਲਈ ਹਾਥੀ ਦੀ ਹੋਂਦ ਨੂੰ ਖਤਰਾ ਧਰਤੀ ਉੱਪਰ ਮਨੁੱਖ ਦੀ ਹੋਂਦ ਨੂੰ ਵੀ ਖਤਰਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੁੱਢਾ ਦਲ ਪਬਲਿਕ ਸਕੂਲ ਦੇ ਪ੍ਰਿੰਸੀਪਲ ਨਰਿੰਦਰ ਕੌਰ ਨੇ ਕੀਤਾ। ਉਹ ਸਕੂਲ ਵਿਖੇ ਸ਼ਹੀਦ-ਏ-ਆਜ਼ਮ ਸ੍ਰ ਭਗਤ ਸਿੰਘ ਹਰਿਆਵਲ ਲਹਿਰ ਅਤੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ਵ ਹਾਥੀ ਦਿਵਸ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਸਮਾਰੋਹ ਦਾ ਆਯੋਜਨ ਵਣ ਮੰਡਲ ਅਫਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ ਆਰ.ਯੂ. ਆਈਐਫ਼ਐਸ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਣ ਰੇਂਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਦੀ ਅਗਵਾਈ ਵਿੱਚ ਕੀਤਾ ਗਿਆ।

ਪ੍ਰਿੰਸੀਪਲ ਨਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਕੁਦਰਤ, ਵਾਤਾਵਰਣ ਅਤੇ ਜੀਵਾਂ ਪ੍ਰਤੀ ਸੁਹਿਰਦਤਾ ਅਪਣਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਡੇ ਕੋਲ ਰਹਿਣ ਲਈ ਕੋਈ ਹੋਰ ਪਲੈਨੇਟ ਨਹੀਂ ਹੈ।


ਇਸ ਲਈ ਸਾਡੇ ਕੋਲ ਕੁਦਰਤ ਪ੍ਰਤੀ ਆਪਣੀ ਜ਼ੁੰਮੇਵਾਰੀ ਨਿਭਾਉਣ ਤੋਂ ਇਲਾਵਾ ਕੋਈ ਹੋਰ ਵਿਕਲਪ ਵੀ ਨਹੀੰ ਹੈ। ਬੀਟ ਅਫਸਰ ਮਨਵੀਨ ਕੌਰ ਨੇ ਬੱਚਿਆਂ ਨੂੰ ਕੁਦਰਤੀ ਚੱਕਰ ਵਿੱਚ ਹਾਥੀ ਦੇ ਮਹੱਤਵ ਅਤੇ ਮਨੁੱਖੀ ਦਖਲ ਕਾਰਨ ਹਾਥੀ ਦੀ ਹੋਂਦ ਨੂੰ ਖਤਰੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਬੀਟ ਅਫਸਰ ਅਮਨ ਅਰੋੜਾ ਨੇ ਵਾਤਾਵਰਣ ਸੰਭਾਲ ਅਤੇ ਵਿਭਾਗੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਬੀਟ ਅਫ਼ਸਰ ਹਰਦੀਪ ਸ਼ਰਮਾ ਨੇ ਸਕੂਲ ਪ੍ਰਬੰਧਨ ਦਾ ਧੰਨਵਾਦ ਕੀਤਾ। ਆਰਤੀ ਰੱਤਰਾ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਆਰਟ ਟੀਚਰ ਮਨਜੀਤ ਕੌਰ ਦੀ ਅਗਵਾਈ ਵਿੱਚ ਬੱਚਿਆਂ ਦਾ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ। ਜੂਨੀਅਰ ਵਰਗ ਵਿੱਚ ਅਨਮੋਲਪ੍ਰੀਤ ਕੌਰ ਪਹਿਲੇ, ਸ਼ੁੱਭਦੀਪ ਕੌਰ ਦੂਸਰੇ ਅਤੇ ਰੁਪਨਜੋਤ ਕੌਰ ਤੀਸਰੇ ਸਥਾਨ ਤੇ ਰਹੀਆਂ। ਸੀਨੀਅਰ ਵਰਗ ਵਿੱਚ ਸੇਜਲਪ੍ਰੀਤ ਅੱਵਲ ਰਹੀ, ਜਦਕਿ ਏਕਮਜੋਤ ਕੌਰ ਦੂਸਰੇ ਅਤੇ ਤਰਨਦੀਪ ਕੌਰ ਤੀਸਰੇ ਸਥਾਨ ਤੇ ਰਹੀਆਂ। ਇਸ ਮੌਕੇ ਤੇ ਵਣ ਬਲਾਕ ਅਫਸਰ ਮਹਿੰਦਰ ਸਿੰਘ, ਸਿਮਰਤ ਕੌਰ, ਵਿਕਰਮ ਠਾਕੁਰ, ਭੂਸ਼ਣ ਚਾਵਲਾ ਅਤੇ ਸਕੂਲ ਸਟਾਫ਼ ਦੇ ਹੋਰ ਮੈੰਬਰ ਮੌਜੂਦ ਸਨ।


Story You May Like