The Summer News
×
Sunday, 28 April 2024

ਡਡਵਿੰਡੀ ਦੇ ਛਿੰਝ ਮੇਲੇ ‘ਚ ਪਹਿਲਵਾਨ ਦੀਪਕ ਹੱਲਾ ਨੇ ਜਿੱਤੀ ਪਟਕੇ ਦੀ ਕੁਸ਼ਤੀ  

ਸੁਲਤਾਨਪੁਰ ਲੋਧੀ 13ਅਗਸਤ (ਸੁਰਿੰਦਰ ਬੱਬੂ ) – ਡਡਵਿੰਡੀ ਵਿਖੇ ਹਜ਼ਰਤ ਪੀਰ ਬਾਬਾ ਦੁੱਲੇ ਸ਼ਾਹ ਦੀ ਯਾਦ ਵਿੱਚ ਸਲਾਨਾ ਕਬੱਡੀ ਤੇ ਛਿੰਝ ਮੇਲਾ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ। ਬਾਬਾ ਦੁੱਲੇ ਸ਼ਾਹ ਦੀ ਦਰਗਾਹਾ ਦੇ ਗੱਦੀਨਸ਼ੀਨ ਬਾਬਾ ਸੁਖਦੇਵ ਸ਼ਾਹ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਖੇਡ ਮੇਲੇ ਵਿੱਚ ਭਗਵਾਨ ਵਾਲਮੀਕਿ ਨੌਜਵਾਨ ਸਭਾ, ਗਰਾਮ ਪੰਚਾਇਤ ਪਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ। ਛਿੰਝ ਮੇਲੇ ਦੌਰਾਨ ਪੰਜਾਬ ਦੇ ਨਾਮਵਰ ਅਖਾੜਿਆਂ ਦੇ ਦੋ ਦਰਜ਼ਨ ਤੋਂ ਵੱਧ ਪਹਿਲਵਾਨਾਂ ਨੇ ਆਪਣੀ ਸਰੀਰਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ।


ਇਸ ਮੌਕੇ ਵਿਸ਼ੇਸ਼ ਤੌਰ ’ਤੇ ਸੱਦੇ ਗਏ ਪਹਿਲਵਾਨ ਦੀਪਕ ਹੱਲਾ ਅਤੇ ਬਿੰਦਰ ਪਟਿਆਲਾ ਦਰਮਿਆਨ ਪਟਕੇ ਦੀ ਕੁਸ਼ਤੀ ਕਰਵਾਈ ਗਈ। ਦੋਹਾਂ ਪਹਿਲਵਾਨਾਂ ਵਿਚਕਾਰ ਹੋਏ ਗਹਿਗੱਚ ਮੁਕਾਬਲੇ ਤੋਂ ਬਾਅਦ ਦੀਪਕ ਹੱਲਾ ਨੇ ਬਿੰਦਰ ਦੇ ਮੋਢੇ ਲਵਾ ਕੇ ਪਟਕਾ ਆਪਣੇ ਨਾਂਅ ਕੀਤਾ ਜਦਕਿ ਦੋ ਨੰਬਰ ਦੀ ਕੁਸ਼ਤੀ ਵਿੱਚ ਲਾਲੀ ਫਗਵਾੜਾ ਨੇ ਸੁਨੀਲ ਨੂੰ ਹਰਾਇਆ। ਇਸ ਤੋਂ ਪਹਿਲਾਂ ਕਰਵਾਏ ਗਏ ਪੰਜਾਬ ਤੇ ਹਰਿਆਣਾ ਦੀਆਂ ਕੁੜੀਆਂ ਦੇ ਸ਼ੋਅ ਮੈਚ ਦੌਰਾਨ ਪੰਜਾਬ ਦੀਆਂ ਕੁੜੀਆਂ ਨੇ ਬਾਜੀ ਮਾਰੀ ਜਦਕਿ ਮਾਲਵੇ ਤੇ ਦੁਆਬੇ ਦੇ ਚੋਬਰਾਂ ਦੇ ਫਸਵੇਂ ਕਬੱਡੀ ਮੁਕਾਬਲੇ ’ਚੋਂ ਦੁਆਬੇ ਦੀ ਟੀਮ ਨੇ ਪਹਿਲਾ ਇਨਾਮ ਜਿੱਤਿਆ।


ਅੰਤ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਜੇਤੂ ਪਹਿਲਵਾਨਾਂ ਅਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਜੋਗੀ ਸ਼ਾਹ, ਮਾਰਕੀਟ ਕਮੇਟੀ ਸੁਲਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਕਰਮਬੀਰ ਸਿੰਘ ਕੇਬੀ, ਸਰਪੰਚ ਕੁਲਦੀਪ ਸਿੰਘ, ਰਣਧੀਰ ਸਿੰਘ ਧੀਰਾ, ਆੜ੍ਹਤੀ ਮੁਖਤਿਆਰਾ ਸਿੰਘ ਸੋਢੀ, ਯੂਥ ਆਗੂ ਸੁਖਜਿੰਦਰ ਸਿੰਘ ਸੋਨੂੰ, ਸਮਿੱਤਰ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ ਨਾਮੀ, ਬਲਾਕ ਸੰਮਤੀ ਮੈਂਬਰ ਸ਼ਿੰਦਰਪਾਲ, ਬਲਵਿੰਦਰ ਸਿੰਘ ਸੰਧਾ, ਪੰਚ ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ ਭਿੰਡਰ, ਲੇਖਕ ਬਲਬੀਰ ਸਿੰਘ ਸੰਧਾ, ਪੂਰਨ ਸਿੰਘ ਸੰਧਾ, ਅਮੋਲਕ ਸਿੰਘ, ਰਾਜਬਹਾਦਰ ਸਿੰਘ ਸੰਧਾ, ਪਹਿਲਵਾਨ ਰਾਮ ਲੁਭਾਇਆ, ਸੱਤਪਾਲ, ਤਰਸੇਮ ਸਿੰਘ, ਨੰਬਰਦਾਰ ਮਲਕੀਤ ਸਿੰਘ, ਸਾਬਕਾ ਇੰਸਪੈਕਟਰ ਰੋਸ਼ਨ ਲਾਲ, ਡਾ. ਨਛੱਤਰ ਲਾਲ, ਜਸਵਿੰਦਰ ਸਿੰਘ, ਹਰਬੰਸ ਲਾਲ, ਅਮਨ, ਸਤਨਾਮ ਸ਼ਾਮਾ, ਬਲਕਾਰ, ਰਮੇਸ਼, ਸੁਖਦੇਵ ਨਿੱਕਾ, ਗੋਰਾ ਘਾਰੂ, ਜਤਿੰਦਰ, ਬਲਰਾਜ ਸਿੰਘ, ਹਰਮੇਸ਼ ਲਾਲ, ਅਮਰਜੀਤ ਸਿੰਘ ਅੰਬਾ, ਮਹਿੰਦਰ ਪਹਿਲਵਾਨ, ਗੋਨੀ ਪਹਿਲਵਾਨ, ਆਦਿ ਹਾਜ਼ਰ ਸਨ।


Story You May Like