The Summer News
×
Monday, 20 May 2024

ਤੀਜੀ ਨੈਸ਼ਨਲ ਪੈਰਾ ਸ਼ੂਟਿੰਗ ਚੈਂਪੀਅਨਸ਼ਿਪ 'ਚ ਖੰਨਾ ਦੇ ਨੌਜਵਾਨ ਨੇ ਸੋਨ ਤਗਮਾ ਜਿੱਤਕੇ ਵਧਾਇਆ ਪੰਜਾਬ ਦਾ ਮਾਣ

ਖੰਨਾ, 24 ਦਸੰਬਰ (ਧਰਮਿੰਦਰ ਸਿੰਘ) : ਇੰਦੌਰ ਦੇ ਮਿਲਟਰੀ ਹੈਡਕੁਆਰਟਰ ਵਿਖੇ ਤੀਜੀ ਨੈਸ਼ਨਲ ਪੈਰਾ ਸ਼ੂਟਿੰਗ ਚੈਂਪੀਅਨਸ਼ਿਪ 'ਚ ਪਹਿਲੀ ਵਾਰ ਪੰਜਾਬ ਦੇ ਖਿਡਾਰੀ ਨੇ ਸੋਨ ਤਗਮਾ ਜਿੱਤ ਕੇ ਮੱਲਾਂ ਮਾਰੀਆਂ ਨੇ । ਖੰਨਾ ਦੇ ਰਹਿਣ ਵਾਲੇ ਰਾਜਵੀਰ ਸਿੰਘ ਸੇਖੋਂ ਨੇ ਪੰਜਾਬ ਵੱਲੋਂ ਖੇਡਦੇ ਹੋਏ ਇਹ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਚੈਂਪੀਅਨਸ਼ਿਪ 'ਚ ਦੇਸ਼ ਭਰ ਦੇ ਸ਼ੂਟਰ ਆਏ ਸਨ। ਖੰਨਾ ਪੁੱਜਣ 'ਤੇ ਇਸ ਖਿਡਾਰੀ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ।


ਸੰਨ 2017 'ਚ ਸ਼ੂਟਿੰਗ ਸ਼ੁਰੂ ਕਰਨ ਵਾਲੇ ਰਾਜਵੀਰ ਸਿੰਘ ਸੇਖੋਂ ਹੁਣ ਤੱਕ ਨੈਸ਼ਨਲ ਪੱਧਰ ਉਪਰ ਕਈ ਵਾਰ ਸੂਬੇ ਦਾ ਨਾਂਅ ਰੌਸ਼ਨ ਕਰ ਚੁੱਕੇ ਹਨ। ਉਹਨਾਂ ਆਪਣੇ ਖੇਡ ਦੇ ਅਨੁਭਵ ਵੀ ਸਾਂਝੇ ਕੀਤੇ। ਇਸਦੇ ਨਾਲ ਹੀ ਰਾਜਵੀਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਖਿਡਾਰੀਆਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।

Story You May Like