The Summer News
×
Sunday, 12 May 2024

ਫ਼ਾਜ਼ਿਲਕਾ ਦਾ ASI ਪਵਨ ਕੁਮਾਰ ਨੌਜਵਾਨਾਂ ਨੂੰ ਦੇ ਰਿਹੈ ਝਾਲਰ ਵਾਲੀ ਪੱਗ ਬੰਨ੍ਹਣ ਦੀ ਟ੍ਰੇਨਿੰਗ

 ਫ਼ਾਜ਼ਿਲਕਾ । ਪੰਜਾਬ ਪੁਲਿਸ ਦੇ ਵਿਚ ਮੁਲਾਜ਼ਮਾਂ ਵੱਲੋਂ ਬੰਨ੍ਹੀ ਜਾਣ ਵਾਲੀ ਝਾਲਰ ਵਾਲੀ ਪੱਗ ਪੰਜਾਬ ਪੁਲੀਸ ਦੀ ਸ਼ਾਨ ਮੰਨੀ ਜਾਂਦੀ ਹੈ,  ਪਰ ਜਦੋਂ ਪੱਗ ਹੀ ਸਹੀ ਨਾ ਬਣੀ ਹੋਵੇ ਤਾਂ ਸ਼ਾਨ ਤੇ ਸਵਾਲ ਜ਼ਰੂਰ ਖਡ਼੍ਹੇ ਹੁੰਦੇ ਹਨ।  ਝਾਲਰ ਵਾਲੀ ਪੱਗ ਨੂੰ ਲੈ ਕੇ ਹੁਣ ਫਾਜ਼ਿਲਕਾ ਤੋਂ ਤਸਵੀਰਾਂ ਸਾਹਮਣੇ ਆਈਆਂ, ਜਿੱਥੇ ਫ਼ਾਜ਼ਿਲਕਾ  ਦੇ ਟ੍ਰੈਫਿਕ ਪੁਲਿਸ ਦੇ ਵਿਚ ਕੰਮ ਕਰਨ ਵਾਲੇ ASI ਪਵਨ ਕੁਮਾਰ ਨਵੀਂ ਭਰਤੀ ਹੋਏ ਨੌਜਵਾਨਾਂ ਨੂੰ ਝਾਲਰ ਵਾਲੀ ਪੱਗ ਬੰਨ੍ਹਣ ਦੀ ਟ੍ਰੇਨਿੰਗ ਦੇ ਰਹੇ ਹਨ। 


ਪਵਨ ਕੁਮਾਰ ਦਾ ਕਹਿਣਾ ਹੈ ਕਿ ਝਾਲਰ ਵਾਲੀ ਪੱਗ ਪੰਜਾਬ ਪੁਲਸ ਦੀ ਸ਼ਾਨ ਹੈ।  ਅੱਜ ਦੀ ਪੀੜ੍ਹੀ ਨੂੰ ਜਿੱਥੇ ਇਸ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ,  ਉੱਥੇ ਹੀ ਪੰਜਾਬ ਪੁਲਸ ਵਿਚ ਨਵੀਂ ਭਰਤੀ ਹੋ ਕੇ ਆਏ ਨੌਜਵਾਨਾਂ ਨੂੰ ਸਿੱਖਿਆ ਦੇਣ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ। ਕਿ ਪੱਗ ਨੂੰ ਕਿਸ ਤਰ੍ਹਾਂ ਦੇ ਨਾਲ ਬਣਨਾ ਹੈ। ਪਵਨ ਕੁਮਾਰ ਦਾ ਕਹਿਣਾ ਹੈ ਕਿ ਜਿੰਨੀ ਟੌਹਰ ਦੇ ਨਾਲ ਝਾਲਰ ਵਾਲੀ ਪੱਗ ਬੰਨ੍ਹੀ ਹੋਵੇਗੀ। ਓਨੀ ਹੀ ਪੰਜਾਬ ਪੁਲਸ ਦੀ ਵਰਦੀ ਦੀ ਸ਼ਾਨ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਦਰਾਂ ਅਗਸਤ, ਛੱਬੀ ਜਨਵਰੀ ਤੇ ਹੋਰ ਮੌਕਿਆਂ ਤੇ ਨੌਜਵਾਨਾਂ ਨੂੰ ਉਹ ਪੱਗ ਬਣਦੇ ਹਨ। 

Story You May Like