The Summer News
×
Sunday, 12 May 2024

ਜਲਾਲਾਬਾਦ ਵਿਖੇ ਸਤਲੁਜ ਵਿੱਚ ਡੁੱਬਣ ਕਾਰਨ ਵਿਅਕਤੀ ਦੀ ਮੌ*ਤ

ਫਾਜ਼ਿਲਕਾ : ਸੁਨੀਲ ਨਾਗਪਾਲ | ਫਾਜ਼ਿਲਕਾ ਜਲਾਲਾਬਾਦ ਇਲਾਕੇ ਦੇ ਸਰਹੱਦੀ ਇਲਾਕਿਆਂ ਵਿੱਚ ਸਤਲੁਜ ਦਾ ਪਾਣੀ ਕਹਿਰ ਮਚਾ ਰਿਹਾ ਹੈ ਹਜ਼ਾਰਾਂ ਏਕੜ ਫਸਲਾਂ ਚਪੇਟ ਵਿੱਚ ਆਈਆਂ ਹੋਈਆਂ ਨੇ ਕਈ ਘਰਾਂ ਵਿੱਚ ਪਾਣੀ ਦਾਖ਼ਲ ਹੋਇਆ ਜਲਾਲਾਬਾਦ ਦੀ ਢਾਣੀ ਨੱਥਾ ਸਿੰਘ ਵਿਖੇ ਵੀ ਸਤਲੁਜ ਦਾ ਪਾਣੀ ਆਉਣ ਕਾਰਨ ਪਿੰਡ ਦਾ ਸੜਕੀ ਸੰਪਰਕ ਸ਼ਹਿਰ ਨਾਲੋਂ ਟੁੱਟਿਆ ਹੋਇਆ ਅਤੇ ਲੋਕ ਬੇੜੀ ਦੇ ਜ਼ਰੀਏ ਆ ਜਾ ਰਹੇ ਨੇ ਤਾਂ ਇਸੇ ਵਿਚਾਲੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਲਾਲਾਬਾਦ ਦੀ ਢਾਣੀ ਨੱਥਾ ਸਿੰਘ ਵਿੱਖੇ ਸਤਲੁਜ ਦੇ ਵਿੱਚ ਡੁੱਬਣ ਕਾਰਨ ਇੱਕ ਵਿਅਕਤੀ ਦੀ ਮੌ*ਤ ਹੋ ਗਈ ਹੈ।


ਦੱਸ ਦਈਏ ਕਿ ਸਰਹੱਦੀ ਪਿੰਡ ਢਾਣੀ ਨੱਥਾ ਸਿੰਘ ਦਾ ਰਹਿਨ ਵਾਲਾ 37 ਸਾਲਾਂ ਬੱਬੂ ਪੁੱਤਰ ਜੈਲਾ ਸਿੰਘ ਦੀ ਸਤਲੁਜ ਦੇ ਪਾਣੀ ਵਿੱਚ ਡੁੱਬਣ ਕਾਰਨ ਮੌ*ਤ ਹੋਈ ਹੈ।  ਹਲਾਂਕਿ ਮੌਕੇ ਤੇ ਪਹੁੰਚੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋ ਲਾ*ਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟ ਮਾਰ*ਟਮ ਲਈ ਭੇਜਿਆ ਸਿਵਲ ਹਸਪਤਾਲ ਫਾਜ਼ਿਲਕਾ ਭੇਜ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਕਿ ਵਿਅਕਤੀ ਦਾ ਪੈਰ ਤਿਲਕਣ ਕਾਰਨ ਇਹ ਹਾਦਸਾ ਵਾਪਰਿਆ ਹੈ |

Story You May Like