The Summer News
×
Saturday, 11 May 2024

ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਵਾਪਰਿਆ ਭਿਆਨਕ ਸੜਕ ਹਾਦਸਾ ਮੁਬੰਈ ਤੋਂ ਜਲੰਧਰ ਜਾ ਰਹੇ ਸਬਜ਼ੀ ਦਾ ਭਰਿਆ ਟਰੱਕ ਬੇਕਾਬੂ ਹੋਕੇ ਪਲਟਿਆ

ਫਿਰੋਜ਼ਪੁਰ ਨੈਸ਼ਨਲ ਹਾਈਵੇ ਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ ਦੇਰ ਰਾਤ ਮੁੰਬਈ ਤੋਂ ਸਬਜ਼ੀ ਲੈਕੇ ਜਲੰਧਰ ਜਾ ਰਹੇ ਟਰੱਕ ਦਾ ਸੰਤੁਲਨ ਵਿਗੜਨ ਕਰਕੇ ਬੇਕਾਬੂ ਹੋਕੇ ਖੱਡ ਵਿੱਚ ਜਾ ਡਿੱਗਿਆ ਟਰੱਕ ਦੀ ਸਪੀਡ ਇਨੀ ਜਿਆਦਾ ਸੀ ਕੀ ਦੋ ਰੁੱਖ ਨੂੰ ਚੀਰਦਾ ਹੋਇਆ ਟਰੱਕ ਗਹਿਰੇ ਖੱਡ ਵਿੱਚ ਜਾਂ ਪਲਟਿਆ ਜਿਸ ਕਾਰਨ ਡਰਾਈਵਰ ਦੀ ਮੌਕੇ ਤੇ ਹੀ ਮੌ*ਤ ਹੋ ਗਈ ਅਤੇ ਉਸਦੇ ਨਾਲ ਇੱਕ ਹੋਰ ਵਿਅਕਤੀ ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਿਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਸ ਡਰਾਈਵਰ ਦੀ ਮੌਤ ਹੋਈ ਹੈ ਉਹ ਭੈਣੀ ਸਾਹਿਬ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

 

ਉਧਰ ਜਾਂਚ ਅਧਿਕਾਰੀ ਨੇ ਦੱਸਿਆ ਕਿ ਦੇਰ ਰਾਤ ਬੇਕਾਬੂ ਹੋਇਆ ਟਰੱਕ ਖੱਡ ਵਿੱਚ ਪਲਟਿਆ ਹੈ ਜਿਸ ਵਿੱਚ ਇੱਕ ਦੀ ਮੌ*ਤ ਹੋਈ ਹੈ ਅਤੇ ਅੱਗੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਹਾਦਸਾ ਹੋਇਆ ਕਿਵੇਂ , ਮ੍ਰਿਤਕ ਦੀ ਡੈਡ ਬਾਡੀ ਨੂੰ ਮੋਰਚਰੀ ਵਿੱਚ ਰਖਵਾਇਆ ਗਿਆ। 

Story You May Like