The Summer News
×
Friday, 10 May 2024

ਸਰਦੂਲਗੜ੍ਹ ਘੱਗਰ 'ਚ ਪਿਆ ਵੱਡਾ ਪਾੜ, ਵਿਧਾਇਕ ਵੱਲੋਂ ਆਸਪਾਸ ਦੇ ਲੋਕਾਂ ਨੂੰ ਪਹੁੰਚਣ ਦੀ ਅਪੀਲ

ਮਾਨਸਾ : (ਕੁਲਦੀਪ ਸਿੰਘ) ਮਾਨਸਾ ਜ਼ਿਲ੍ਹੇ ਦੇ ਵਿੱਚ ਘੱਗਰ ਲਗਾਤਾਰ ਤਬਾਹੀ ਮਚਾ ਰਿਹਾ ਹੈ। ਜਿੱਥੇ ਮਾਨਸਾ ਜ਼ਿਲ੍ਹੇ ਦੇ ਹੁਣ ਤੱਕ 10 ਤੋਂ 12 ਪਿੰਡ ਘੱਗਰ ਦੀ ਚਪੇੜ ਦੇ ਵਿੱਚ ਆ ਚੁੱਕੇ ਸਨ ਉਥੇ ਹੀ ਹੁਣ ਸਰਦੂਲਗੜ੍ਹ ਦੇ ਵਿੱਚ ਦੁਬਾਰਾ ਫਿਰ ਤੋਂ ਵੱਡਾ ਪਾੜ ਪਿਆ ਹੈ, ਜਿਸ ਕਾਰਨ ਨੇੜਲੇ ਪਿੰਡ ਸਾਧੂਵਾਲਾ, ਫੂਸ ਮੰਡੀ ਤੇ ਸਰਦੂਲਗੜ੍ਹ ਸ਼ਹਿਰ ਨੂੰ ਵੀ ਆਪਣੀ ਚਪੇਟ ਵਿੱਚ ਦੇ ਲਿਆ ਹੈ ਅਤੇ ਸਥਾਨਕ ਵਿਧਾਇਕ ਵੱਲੋਂ ਆਸ ਪਾਸ ਦੇ ਲੋਕਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਅਤੇ ਜੇ ਸੀ ਬੀ ਮਸ਼ੀਨਾਂ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਘੱਗਰ ਤੇ ਪਹੁੰਚ ਕੇ ਸੈਲਫੀਆਂ ਲੈਣ ਵਾਲਿਆਂ ਨੂੰ ਵੀ ਵਿਧਾਇਕ ਨੇ ਸੈਲਫੀਆਂ ਨਾ ਲੈਣ ਦੀ ਅਪੀਲ ਕੀਤੀ ਹੈ।


ਸਰਦੂਲਗੜ ਵਿਖੇ ਘੱਗਰ ਦੇ ਵਿੱਚ ਫਿਰ ਤੋਂ ਵੱਡਾ ਪਾੜ ਪਿਆ ਹੈ ਜਿਸ ਕਾਰਨ ਪਿੰਡਾਂ ਦੇ ਵਿੱਚ ਤਬਾਹੀ ਮਚਾ ਰਿਹਾ ਹੈ ਅਤੇ ਨਾਲ ਹੀ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਵੀ ਪਾਣੀ ਦਾਖ਼ਲ ਹੋਣਾ ਸ਼ੁਰੂ ਹੋ ਗਿਆ ਹੈ। ਉੱਥੇ ਹੀ ਸਥਾਨਕ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵੀਡੀਓ ਜਾਰੀ ਕਰਕੇ ਆਸ ਪਾਸ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਬੇਸ਼ੱਕ ਉਹ ਮਾਨਸਾ ਹਲਕਾ ਮੌੜ ਅਤੇ ਤਲਵੰਡੀ ਏਰੀਏ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਪਾੜ ਤੇ ਪਹੁੰਚਣ ਅਤੇ ਉਨ੍ਹਾਂ ਇਹ ਵੀ ਅਪੀਲ ਕੀਤੀ ਹੈ ਕਿ ਜਿਨ੍ਹਾਂ ਵੀ ਲੋਕਾਂ ਕੋਲ ਜੇਸੀਬੀ ਮਸ਼ੀਨ ਹੈ ਉਹ ਆਪਣੀ ਮਸ਼ੀਨ ਲੈ ਕੇ ਪਹੁੰਚਣ ਕਿਉਂਕਿ ਅਸੀਂ ਉਹਨਾਂ ਨੂੰ ਕਿਰਾਇਆ ਵੀ ਦੇਵਾਂਗੇ ਸਾਡੇ ਕੋਲ ਮਸ਼ੀਨ ਦੀ ਕਮੀ ਹੈ ਕਿਉਂਕਿ ਦੂਸਰੀਆਂ ਜੇਸੀਬੀ ਮਸ਼ੀਨਾਂ ਪਾੜ ਦੇ ਉੱਪਰ ਲਗਾਤਾਰ ਕੰਮ ਦੇ ਵਿੱਚ ਜੁੱਤੀਆਂ ਹੋਈਆਂ ਹਨ |

 

ਉਨ੍ਹਾਂ ਕਿਹਾ ਕਿ ਜੇਕਰ ਇਹ ਪਾੜ ਬੰਦ ਨਾ ਹੋਇਆ ਤਾਂ ਸਰਦੂਲਗੜ੍ਹ ਸ਼ਹਿਰ ਦੇ ਵਿੱਚ ਅਤੇ ਆਸ ਪਾਸ ਦੇ ਪਿੰਡਾਂ ਦੇ ਵਿੱਚ ਵੱਡੀ ਤਬਾਹੀ ਹੋਵੇਗੀ ਇਸ ਲਈ ਉਹਨਾਂ ਨੇੜਲੇ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਪਾਠ ਦੇ ਉੱਪਰ ਪਹੁੰਚੋ ਤਾਂ ਕਿ ਰਲ ਮਿਲ ਕੇ ਇਸ ਪਾੜ ਨੂੰ ਬੰਦ ਕੀਤਾ ਜਾਵੇ ਉਨ੍ਹਾਂ ਨਾਲ ਹੀ ਸਰਦੂਲਗੜ੍ਹ ਸ਼ਹਿਰ ਅਤੇ ਆਸ ਪਾਸ ਦੇ ਜੋ ਨੌਜਵਾਨ ਇੱਥੇ ਪਹੁੰਚ ਕੇ ਸੈਲਫੀਆਂ ਲੈ ਰਹੇ ਹਨ ਉਨ੍ਹਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਿਰਪਾ ਕਰਕੇ ਇੱਥੇ ਸੈਲਫੀਆਂ ਲੈਣ ਦੇ ਲਈ ਨਾ ਪਹੁੰਚੋ ਕਿਉਂਕਿ ਸਾਨੂੰ ਕੰਮ ਕਰਨ ਸਮੇਂ ਵੱਡੀ ਦਿੱਕਤ ਆ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਨੂੰ ਬੰਦ ਕਰਨ ਦੇ ਲਈ ਜੇਸੀਬੀ ਮਸ਼ੀਨਾਂ ਲਿਆਂਦੀਆਂ ਜਾਣ ਅਤੇ ਪੀਣ ਦੇ ਲਈ ਪਾਣੀ ਦੀ ਵੀ ਮਦਦ ਕੀਤੀ ਜਾਵੇ।

Story You May Like