The Summer News
×
Friday, 10 May 2024

ਸਰਦੂਲਗੜ੍ਹ ਹਲਕੇ ਦੇ ਲੋਕਾਂ ਦਾ ਦਰਦ ਸੁਣਨ ਪਹੁੰਚੇ ਸੁਖਬੀਰ ਬਾਦਲ, ਪੜੋ ਖਬਰ

ਮਾਨਸਾ : ਸਰਦੂਲਗੜ੍ਹ ਘੱਗਰ ਦੇ ਵਿੱਚ ਪਾੜ ਪੈਣ ਦੇ ਕਾਰਣ ਆਸ ਪਾਸ ਦੇ ਪਿੰਡਾਂ ਦੇ ਵਿੱਚ ਪਾਣੀ ਪਹੁੰਚ ਚੁੱਕਿਆ ਹੈ,ਜਿਸ ਕਾਰਨ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਦੱਸ ਦਈਏ ਕਿ ਅੱਜ ਪਿੰਡਾਂ ਦੇ ਲੋਕਾਂ ਦਾ ਦਰਦ ਸੁਣਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਰਦੂਲਗੜ ਹਲਕੇ ਦੇ ਪਿੰਡ ਝੰਡਾ ਖੁਰਦ ਪਹੁੰਚੇ ਹਨ ਅਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਇਸ ਦੌਰਾਨ ਉਨ੍ਹਾਂ ਜ਼ਿਲਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੂੰ ਵੀ ਫੋਨ ਤੇ ਗੱਲਬਾਤ ਕਰਕੇ ਲੋਕਾਂ ਦਾ ਦਰਦ ਸੁਣਨ ਦੇ ਲਈ ਕਿਹਾ ਹੈ।


ਜਾਣਕਾਰੀ ਮੁਤਾਬਕ ਦੱਸ ਦਿੰਦੇ ਹਾਂ ਹੜ੍ਹਾਂ ਦੇ ਪਾਣੀ ਨਾਲ ਘਿਰੇ ਲੋਕਾਂ ਦਾ ਦਰਦ ਸੁਣਨ ਦੇ ਲਈ ਪਿੰਡ ਝੰਡਾ ਖੁਰਦ ਦੇ ਵਿੱਚ ਪਹੁੰਚ ਕੇ ਸੁਖਬੀਰ ਬਾਦਲ ਨੇ ਲੋਕਾਂ ਦੀ ਗੱਲਬਾਤ ਸੁਣੀ। ਇਸ ਦੌਰਾਨ ਲੋਕਾਂ ਨੇ ਸੁਖਬੀਰ ਬਾਦਲ ਨੂੰ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਪਹੁੰਚਾਈ ਜਾ ਰਹੀ ਅਤੇ ਨਾ ਹੀ ਪਾਣੀ ਬੰਦ ਕਰਨ ਦੇ ਲਈ ਕਿਸੇ ਪ੍ਰਕਾਰ ਦੀ ਕੋਈ ਹੋਰ ਸਹਾਇਤਾ ਦਿੱਤੀ ਜਾ ਰਹੀ ਹੈ।ਜਿਸ ਕਾਰਨ ਪਿੰਡਾਂ ਦੇ ਵਿੱਚ ਪਾਣੀ ਦਾਖ਼ਲ ਹੋਇਆ ਹੈ। ਇਸ ਦੌਰਾਨ ਸੁਖਬੀਰ ਬਾਦਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ ,ਜਿਸ 'ਚ ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਦਾ ਦਰਦ ਸੁਣੋ ਅਤੇ ਜਿਸ ਤਰ੍ਹਾਂ ਦੀ ਵੀ ਪਿੰਡਾਂ ਦੇ ਲੋਕ ਮਦਦ ਮੰਗ ਰਹੇ ਹਨ, ਉਨ੍ਹਾਂ ਨੂੰ ਮੱਦਦ ਦਿਓ।


ਇਸਦੇ ਨਾਲ ਹੀ ਉਹਨਾਂ ਕਿਹਾ ਕੇ ਲੋਕ ਆਪਣੇ ਪੱਧਰ ਤੇ ਟਰੈਕਟਰ ਟਰਾਲੀਆਂ ਦੇ ਨਾਲ ਮਿੱਟੀ ਦੇ ਬੰਨ ਲਗਾ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਦਿੱਤੀ ਜਾ ਰਹੀ।  ਉਹਨਾਂ ਇਹ ਵੀ ਕਿਹਾ ਕਿ ਤੁਰੰਤ ਇਹਨਾਂ ਲੋਕਾਂ ਨੂੰ ਮਦਦ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਘਰਾਂ ਨੂੰ ਬਚਾ ਸਕਣ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਹਰ ਸਮੇਂ ਲੋਕਾਂ ਦੇ ਨਾਲ ਹੈ ਅਤੇ ਲੋਕਾਂ ਦਾ ਦਰਦ ਸੁਣਨ ਲਈ ਲੋਕਾਂ ਦੇ ਵਿੱਚ ਹਨ ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦੇ ਸੇਵਾਦਾਰ ਹਰ ਜ਼ਿਲ੍ਹੇ ਦੇ ਵਿੱਚ ਲੋਕਾਂ ਦੀ ਮਦਦ ਕਰਨ ਦੇ ਲਈ ਜੁਟੇ ਹੋਏ ਹਨ ਅਤੇ ਜੇਕਰ ਕਿਸੇ ਨੂੰ ਕੋਈ ਵੱਡੀ ਸਮੱਸਿਆ ਹੈ ਤਾਂ ਉਹ ਤੁਰੰਤ ਸਾਡੀਆਂ ਟੀਮਾਂ ਦੇ ਨਾਲ ਸੰਪਰਕ ਕਰ ਸਕਦੇ ਹਨ।

Story You May Like