The Summer News
×
Friday, 10 May 2024

ਗੁਲਜ਼ਾਰ ਗਰੁੱਪ 'ਚ ਮਨਾਇਆ ਅਫ਼ਰੀਕਾ ਦਿਵਸ, ਅਫ਼ਰੀਕਣ ਵਿਦਿਆਰਥੀਆਂ ਨੇ ਆਪਣੇ ਦੇਸ਼ਾਂ ਦੀ ਸੰਸਕ੍ਰਿਤੀ ਦੀ ਕੀਤੀ ਖ਼ੂਬਸੂਰਤ ਪੇਸ਼ਕਾਰੀ

ਲੁਧਿਆਣਾ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਚ ਅਫ਼ਰੀਕਣ ਵਿਦਿਆਰਥੀਆਂ ਵੱਲੋਂ ਅਫ਼ਰੀਕਾ ਦਿਵਸ ਧੂਮਧਾਮ ਨਾਲ ਮਨਾਇਆਂ ਗਿਆ। ਜ਼ਿਕਰਯੋਗ ਹੈ ਕਿ ਅਫ਼ਰੀਕਾ ਦਿਵਸ ਨੂੰ ਅਫ਼ਰੀਕਣ ਏਕਤਾ ਦੇ ਸੰਗਠਨ ਦੀ ਸਥਾਪਨਾ ਦੀ ਯਾਦ ਵਿਚ ਹਰ ਸਾਲ ਮਨਾਇਆ ਜਾਂਦਾ ਹੈ। ਇਹ ਦਿਹਾੜਾ ਅਫ਼ਰੀਕੀ ਏਕਤਾ ਨੂੰ ਦਰਸਾਉਂਦੇ ਹੋਏ ਅਫ਼ਰੀਕੀ ਵਿਭਿੰਨਤਾ ਦਾ ਜਸ਼ਨ ਮਨਾਉਂਦਾ ਹੈ। ਇਸ ਮੌਕੇ ਤੇ ਅਫ਼ਰੀਕਾ ਦੇ ਵੱਖ ਵੱਖ ਦੇਸ਼ਾਂ ਤੋਂ ਸਿੱਖਿਆਂ ਹਾਸਿਲ ਕਰਨ ਆਏ ਵਿਦਿਆਰਥੀਆਂ ਨੇ ਆਪਣੇ ਆਪਣੇ ਦੇਸ਼ਾਂ ਦੀ ਸਭਿਅਤਾ ਅਤੇ ਸੰਸਕ੍ਰਿਤੀ ਦੀ ਜਾਣਕਾਰੀ ਦਿੰਦੇ ਹੋਏ ਆਪਣੇ ਲੋਕਨ੍ਰਿਤਾਂ ਦੀ ਖ਼ੂਬਸੂਰਤ ਪੇਸ਼ਕਾਰੀ ਕੀਤੀ। ਇਸ ਦੌਰਾਨ ਅਫ਼ਰੀਕੀ ਵਿਦਿਆਰਥੀਆਂ ਦੀ ਪੇਸ਼ਕਾਰੀ ਨੇ ਅਫ਼ਰੀਕਾ ਦੀ ਖ਼ੂਬਸੂਰਤੀ ਨੂੰ ਬਾਖ਼ੂਬੀ ਪੇਸ਼ ਕੀਤਾ।


ਗੁਲਜ਼ਾਰ ਗਰੁੱਪ ਦੇ ਐਗਜ਼ੀਕਿਊਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਇਸ ਮੌਕੇ ਸੰਬੋਧਨ ਕਰਦੇ ਹੋਏ ਕਿਹਾ ਕਿ ਹਾਲ ਹੀ ਦੇ ਸਾਲਾਂ ਵਿਚ, ਭਾਰਤ ਆਪਣੀ ਸਿੱਖਿਆ ਦੀ ਘੱਟ ਲਾਗਤ, ਪੜ੍ਹਾਈ ਦੀ ਗੁਣਵੱਤਾ ਅਤੇ ਵਿਲੱਖਣ ਕੋਰਸਾਂ ਦੇ ਕਾਰਨ ਵਿਦੇਸ਼ੀ ਵਿਦਿਆਰਥੀਆਂ ਨੂੰ ਆਕਰਸ਼ਿਤ ਹੋ ਰਹੇ ਹਨ । ਪੈਟਰੋਲੀਅਮ ਇੰਜੀਨੀਅਰਿੰਗ, ਤੇਲ ਅਤੇ ਗੈੱਸ ਸੂਚਨਾ ਵਿਗਿਆਨ, ਜੀਓ-ਸਾਇੰਸ, ਮਕੈਨੀਕਲ ਅਤੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਖੇਤੀਬਾੜੀ ਜਿਹੇ ਪੇਸ਼ੇਵਾਰ ਪ੍ਰੋਗਰਾਮ ਅੱਜ ਵੱਡੀ ਗਿਣਤੀ ਵਿਚ ਆਪਣੇ ਵੱਲ ਖਿੱਚ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵਿਦੇਸ਼ੀ ਵਿਦਿਆਰਥੀ ਸਾਡੇ ਮਹਿਮਾਨ ਹਨ। ਜਿਸ ਤਰਾਂ ਇਹ ਸਾਡੇ ਤਿਉਹਾਰਾਂ ਜਾਂ ਸਮਾਗਮਾਂ ਦਾ ਹਿੱਸਾ ਬਣਦੇ ਹਨ ਉਸੇ ਤਰਾਂ ਸਾਨੂੰ ਵੀ ਇਨ੍ਹਾਂ ਦੇ ਸੰਸਕ੍ਰਿਤੀ ਨੂੰ ਸਮਝਦੇ ਹੋਏ ਇਨਾ ਦੇ ਤਿਉਹਾਰਾਂ ਦਾ ਹਿੱਸਾ ਬਣਨਾ ਚਾਹੀਦਾ ਹੈ। ਗੁਰਕੀਰਤ ਸਿੰਘ ਨੇ ਅਫ਼ਰੀਕੀ ਵਿਦਿਆਰਥੀਆਂ ਵੱਲੋਂ ਕੀਤੀ ਬਿਹਤਰੀਨ ਪੇਸ਼ਕਾਰੀ ਦੀ ਤਾਰੀਫ਼ ਕਰਦੇ ਹੋਏ ਸਭ ਨੂੰ ਅਫ਼ਰੀਕਾ ਦਿਹਾੜੇ ਦੀ ਵਧਾਈ ਦਿਤੀ।

Story You May Like