The Summer News
×
Friday, 10 May 2024

ਵੋਟਰ ਆਈਡੀ ਕਾਰਡ ਤੋਂ ਬਿਨਾਂ ਵੋਟ ਕਿਵੇਂ ਪਾ ਸਕਦਾ ਹਾਂ ? ਜਾਣੋ ਨਿਯਮ

ਦੇਸ਼ ਦੇ ਕਈ ਰਾਜਾਂ ਵਿਚ ਜਿਵੇਂ ਕੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ 5 ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਚੋਣ ਕਮਿਸ਼ਨ ਨੇ ਵੋਟਾਂ ਪਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਸਿਆਸੀ ਪਾਰਟੀਆਂ ਅਤੇ ਆਗੂ ਵੀ ਚੋਣ ਮੈਦਾਨ ਵਿਚ ਉਤਰਨ ਲਈ ਤਿਆਰ ਹਨ। ਇਸ ਦੇ ਨਾਲ ਹੀ ਇਨ੍ਹਾਂ ਸੂਬਿਆਂ ਦੇ ਲੋਕ ਵੀ ਆਪਣੀ ਸਰਕਾਰ ਨੂੰ ਲੈਕੇ ਆਪਣਾ ਮਨ ਬਣਾ ਚੁੱਕੇ ਹਨ ਅਤੇ ਜਲਦੀ ਹੀ ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨ 'ਚ ਕੈਦ ਹੋਣ ਵਾਲੀ ਹੈ। ਇਸ ਦੌਰਾਨ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਕੋਲ ਵੋਟਰ ਆਈਡੀ ਕਾਰਡ ਨਹੀਂ ਹੈ, ਇਸ ਲਈ ਉਹ ਜਾਣਨਾ ਚਾਹੁੰਦੇ ਹਨ ਕਿ ਕੀ ਉਹ ਵੋਟਰ ਆਈਡੀ ਕਾਰਡ ਤੋਂ ਬਿਨਾਂ ਵੋਟ ਪਾ ਸਕਦੇ ਹਨ ਜਾਂ ਨਹੀਂ|



ਤੁਹਾਨੂੰ ਦੱਸ ਦੇ ਹਾਂ ਕਿ ਸਿਰਫ ਉਹੀ ਲੋਕ ਵੋਟ ਪਾ ਸਕਦੇ ਹਨ ਜਿਨ੍ਹਾਂ ਦੇ ਨਾਮ ਵੋਟਿੰਗ ਸੂਚੀ 'ਚ ਹਨ। ਜੇਕਰ ਕਿਸੇ ਵਿਅਕਤੀ ਦਾ ਨਾਮ ਵੋਟਰ ਪਛਾਣ ਪੱਤਰ ਵਿੱਚ ਨਹੀਂ ਹੈ ਤਾਂ ਉਹ ਵਿਅਕਤੀ ਵੋਟ ਨਹੀਂ ਪਾ ਸਕਦਾ ਹੈ। ਤੁਹਾਨੂੰ ਚੋਣਾਂ ਤੋਂ ਪਹਿਲਾਂ ਇਸ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਨਾ ਹੋਵੇਗਾ ਅਤੇ ਉਸ ਤੋਂ ਬਾਅਦ ਹੀ ਤੁਸੀਂ ਵੋਟ ਪਾਉਣ ਦੇ ਯੋਗ ਹੋ। ਵੋਟਰ ਸੂਚੀ ਵਿੱਚ ਨਾਮ ਪਾਉਣ ਲਈ ਕੁਝ ਸ਼ਰਤਾਂ ਹਨ, ਜਿਨ੍ਹਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਉਮੀਦਵਾਰ ਵੋਟ ਪਾ ਸਕਦਾ ਹੈ। ਇਨ੍ਹਾਂ ਸ਼ਰਤਾਂ ਤਹਿਤ ਕਿਸੇ ਵੀ ਵਿਅਕਤੀ ਦੀ ਉਮਰ 18 ਸਾਲ ਅਤੇ ਭਾਰਤੀ ਨਾਗਰਿਕ ਹੋਣਾ ਲਾਜ਼ਮੀ ਹੈ।


ਜੇਕਰ ਤੁਹਾਡੇ ਕੋਲ ਵੋਟਰ ਆਈਡੀ ਕਾਰਡ ਨਹੀਂ ਹੈ ਤਾਂ ਵੀ ਤੁਸੀਂ ਵੋਟ ਕਰ ਸਕਦੇ ਹੋ ਪਰ ਤੁਹਾਡਾ ਨਾਮ ਵੋਟਰ ਸੂਚੀ ਵਿੱਚ ਹੋਣਾ ਲਾਜਮੀ ਹੈ। ਜੇਕਰ ਨਾਮ ਨਹੀਂ ਹੈ ਤਾਂ ਕੋਈ ਵੋਟ ਨਹੀਂ ਪਾ ਸਕਦਾ ਹੈ ਪਰ ਜੇਕਰ ਨਾਮ ਹੈ ਅਤੇ ਕੋਈ ਵੋਟਿੰਗ ਆਈਡੀ ਕਾਰਡ ਨਹੀਂ ਹੈ ਤਾਂ ਕੋਈ ਵੀ ਵੋਟ ਪਾ ਸਕਦਾ ਹੈ। ਇਸ ਸਥਿਤੀ ਵਿੱਚ ਤੁਸੀਂ ਹੋਰ ਆਈਡੀ ਪਰੂਫ ਦਿਖਾ ਕੇ ਵੋਟ ਕਰ ਸਕਦੇ ਹੋ। ਇਸ ਸਥਿਤੀ ਵਿੱਚ, ਵੋਟਰ ਆਈਡੀ ਕਾਰਡ ਤੋਂ ਇਲਾਵਾ, ਤੁਸੀਂ ਵੋਟਿੰਗ ਵਾਲੇ ਦਿਨ ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਬੈਂਕ ਪਾਸਬੁੱਕ, ਬੀਮਾ ਸਮਾਰਟ ਕਾਰਡ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਪਾਸਪੋਰਟ ਆਦਿ ਦਿਖਾ ਕੇ ਵੀ ਵੋਟ ਪਾ ਸਕਦੇ ਹੋ। ਇਸ ਦੌਰਾਨ ਸਰਕਾਰੀ ਫੋਟੋ ਆਈਡੀ ਕਾਰਡ ਹੋਣਾ ਜ਼ਰੂਰੀ ਹੈ।


ਜੇਕਰ ਤੁਹਾਡਾ ਨਾਮ ਵੋਟਿੰਗ ਸੂਚੀ ਵਿੱਚ ਨਹੀਂ ਹੈ ਤਾਂ ਤੁਸੀਂ ਆਨਲਾਈਨ ਮਾਧਿਅਮ ਰਾਹੀਂ ਵੀ ਆਪਣਾ ਨਾਮ ਵੋਟਿੰਗ ਸੂਚੀ ਵਿੱਚ ਸ਼ਾਮਲ ਕਰਵਾ ਸਕਦੇ ਹੋ। ਤੁਸੀਂ ਆਪਣੇ ਫ਼ੋਨ ਰਾਹੀਂ ਵੋਟਰ ਆਈ.ਡੀ. ਵਿੱਚ ਨਾਮ ਸ਼ਾਮਲ ਕਰ ਸਕਦੇ ਹੋ, ਨਾਮ ਟ੍ਰਾਂਸਫਰ ਕਰ ਸਕਦੇ ਹੋ ਅਤੇ ਕੋਈ ਵੀ ਬਦਲਾਅ ਕਰ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਔਨਲਾਈਨ ਮਾਧਿਅਮ ਰਾਹੀਂ ਇਹ ਵੀ ਪਤਾ ਲਗਾ ਸਕਦੇ ਹੋ ਕਿ ਤੁਹਾਡਾ ਨਾਮ ਵੋਟਰ ਸੂਚੀ ਵਿੱਚ ਹੈ ਜਾਂ ਨਹੀਂ ਅਤੇ ਇਸ ਤੋਂ ਬਾਅਦ ਤੁਸੀਂ ਪੋਲਿੰਗ ਕੇਂਦਰ ਦੱਸ ਕੇ ਵੋਟ ਪਾ ਸਕਦੇ ਹੋ।

Story You May Like