The Summer News
×
Monday, 20 May 2024

ਵਿਧਾਇਕ ਸ਼ੈਰੀ ਕਲਸੀ ਨੇ ਬਾਈਪਾਸ ਅੰਮਿ੍ਤਸਰ ਰੋਡ ਤੋ ਬਾਈਪਾਸ ਗੁਰਦਾਸਪੁਰ ਸ਼ਹਿਰ ਵਿਚਲੀ ਸੜਕ ਨੂੰ ਚੌੜਿਆਂ ਤੇ ਮਜਬੂਤ ਕਰ ਦਾ ਕੰਮ ਸ਼ੁਰੂ ਕਰਵਾਇਆ

ਬਟਾਲਾ, 30 ਅਕਤੂਬਰ : ਬਟਾਲਾ ਦੇ ਨੋਜਵਾਨ ਤੇ ਅਗਾਂਹਵਧੂ ਸੋਚ ਦੇ ਧਾਰਨੀ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਵੱਲੋਂ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਅੰਦਰ ਲਗਾਤਾਰ ਰਿਕਾਰਡ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਸ ਕਾਰਨ ਸ਼ਹਿਰ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਜਾ ਰਹੀ ਹੈ। 

 

ਬਟਾਲਾ ਸ਼ਹਿਰ ਵਿਖੇ ਵਿਕਾਸ ਕੰਮਾਂ ਨੂੰ ਹੋਰ ਅੱਗੇ ਤੋੜਦਿਆਂ ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲਾ ਸ਼ਹਿਰ ਦੀਆਂ ਵੱਖ ਵੱਖ ਸਖਸੀਅਤਾਂ ਦੀ ਮੌਜੂਦਗੀ ਵਿੱਚ ਬਾਈਪਾਸ ਅੰਮਿ੍ਤਸਰ ਰੋਡ ਤੋ ਗੁਰਦਾਸਪੁਰ ਬਾਈਪਾਸ ਰੋਡ ਤੱਕ, ( ਪੁਰਾਣਾ ਅੰਮਿ੍ਤਸਰ-ਬਟਾਲਾ ਬਾਈਪਾਸ, ਰੇਲਵੇ ਸਟੇਸ਼ਨ,ਬੱਸ ਅੱਡਾ ਤੋਂ ਉਸਮਾਨਪੁਰ ਸਿਟੀ ਬਾਈਪਾਸ ਤੱਕ ) ਸੜਕ ਚੌੜੀ ਕਰਨ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਸ਼ਹਿਰ ਵਾਸੀਆਂ/ਦੁਕਾਨਦਾਰਾਂ/ਉਦਯੋਗਿਕ ਕਾਰੋਬਾਰੀਆਂ ਨੇ ਵਿਧਾਇਕ ਸ਼ੈਰੀ ਕਲਸੀ ਵਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਦੀ ਸਰਾਹਨਾ ਕੀਤੀ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆ ਕਿਹਾ ਕਿ ਪਰਮਾਤਮਾ ਵਿਧਾਇਕ ਸ਼ੈਰੀ ਕਲਸੀ ਨੂੰ ਹੋਰ ਬੱਲ ਤੇ ਸ਼ਕਤੀ ਨਾਲ ਲੋਕਾਂ ਦੀ ਸੇਵਾ ਕਰਨ ਦੀ ਹਿੰਮਤ ਬੱਖਸ਼ੇ। ਇਸ ਮੌਕੇ ਵੱਖ ਵੱਖ ਸਥਾਨਾਂ ਤੇ ਸ਼ਹਿਰ ਵਾਸੀਆਂ/ਦੁਕਾਨਦਾਰਾਂ ਵਲੋਂ ਵਿਧਾਇਕ ਸ਼ੈਰੀ ਕਲਸੀ ਦਾ ਭਰਵਾਂ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। 

 

ਇਸ ਮੌਕੇ ਚੇਅਰਮੈਨ ਸੁਖਜਿੰਦਰ ਸਿੰਘ, ਚੇਅਰਮੈਨ ਨਰੇਸ਼ ਗੋਇਲ, ਚੇਅਰਮੈਨ ਰਜਿੰਦਰ ਸਿੰਘ ਸੰਘਾ (ਜੇਮਸ ਕੈਮਬ੍ਰਿਜ ਸਕੂਲ), ਰੁਦਮ ਮਾਂਟੂ ਪ੍ਰਧਾਨ ਕੁਸ਼ਟ ਅਸ਼ਰਮ, ਸ਼ੰਕਰ ਕਾਲੇਕੇ, ਭਰਤ ਭੂਸ਼ਨ ਅਗਰਵਾਲ, ਸੰਜੀਵ ਅਗਰਵਾਲ, ਨਵੀਨ ਖੋਸਲਾ, ਜਸਬੀਰ ਸਿੰਘ, ਯਸ਼ਪਾਲ ਚੌਹਾਨ, ਮਨਜੀਤ ਸਿੰਘ ਭੁੱਲਰ ਤੇ ਸ਼ਹਿਰ ਵਾਸੀਆਂ ਨੇ ਨੋਜਵਾਨ ਤੇ ਅਗਾਂਹਵਧੂ ਸੋਚ ਰੱਖਣ ਵਾਲੇ ਵਿਧਾਇਕ ਸ਼ੈਰੀ ਕਲਸੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੰਮਿ੍ਤਸਰ -ਬਟਾਲਾ ਸਿਟੀ ਰੋਡ ਸੜਕ ਚੌੜੀ ਹੋਣ ਨਾਲ ਆਵਾਜਾਈ ਦੀ ਵੱਡੀ ਸਹੂਲਤ ਤੇ ਰਾਹਤ ਮਿਲੇਗੀ। ਉਨਾਂ ਦੱਸਿਆ ਕਿ ਇਸ ਰੋਡ ਤੇ ਬੱਸ ਅੱਡਾ, ਰੇਲਵੇ ਸਟੇਸ਼ਨ, ਸਕੂਲ ਆਦਿ ਹੋਣ ਕਾਰਨ ਆਵਾਜਾਈ ਦੋਰਾਨ ਕਾਫੀ ਮੁਸ਼ਕਲਿ ਪੇਸ਼ ਆਉਂਦੀ ਸੀ ਪਰ ਹੁਣ ਸੜਕ ਚੌੜੀ ਹੋਣ ਨਾਲ ਟਰੈਫਿਕ ਵਿੱਚ ਬਹੁਤ ਰਾਹਤ ਮਿਲੇਗੀ।

 

ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜ ਗੁਣਵੱਤਾ ਭਰਪੂਰ ਕੀਤੇ ਜਾਣ ਅਤੇ ਰੋਜ਼ਾਨਾ ਕੀਤੇ ਕੰਮ ਦੀ ਅਪਡੇਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਕਿਸਮ ਦੀ ਢਿੱਲ-ਮੱਠ ਜਾਂ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।

 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਕਰੀਬ 14 ਕਰੋੜ ਰੁਪਏ ਦੀ ਲਾਗਤ ਨਾਲ ਇਸ ਸਿਟੀ ਰੋਡ ਨੂੰ 14 ਮੀਟਰ ਤੱਕ ਚੌੜਾ ਕੀਤਾ ਜਾਵੇਗਾ, ਜੋ ਪਹਿਲਾਂ 10 ਮੀਟਰ ਚੌੜੀ ਸੀ।

 

ਉਨ੍ਹਾਂ ਅੱਗੇ ਕਿਹਾ ਕਿ ਜਲਦ ਬਟਾਲਾ- ਸ੍ਰੀ ਅੰਮਿ੍ਤਸਰ ਬਾਈਪਾਸ ਨੇੜੇ ਉਸਮਾਨਪੁਰ ਸਿਟੀ ਅਤੇ ਜਲੰਧਰ ਬਾਈਪਾਸ ਤੇ ਸ਼ਾਨਦਾਰ ਐਂਟਰੀ ਗੇਟ ਦੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਲਦ ਬਟਾਲਾ ਸ਼ਹਿਰ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀ ਜਾਣਕਾਰੀ ਦੇਣ ਲਈ ਖੂਬਸੂਰਤ ਕਾਫ਼ੀ ਟੇਬਲ ਬੁੱਕ ਜਾਰੀ ਕੀਤੀ ਜਾਵੇਗੀ ਤਾਂ ਜੋ ਬਟਾਲਾ ਦੇ ਅਮੀਰ ਵਿਰਸੇ ਨੂੰ ਹੋਰ ਪਰਫੁੱਲਤ ਕੀਤਾ ਜਾ ਸਕੇ। 

 

ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਪਿਛਲੇ ਦਿਨੀ ਗਾਂਧੀ ਨਗਰ ਕੈਂਪ, ਅਲੀਵਾਲ ਰੋਡ ਤੇ ਮੁਰਗੀ ਮੁਹੱਲੇ ਵਿੱਚ ਲੋਕਾਂ ਦੀ ਕਰੀਬ 15 ਸਾਲ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਕਰੋੜਾਂ ਰੁਪਏ ਦੀ ਲਾਗਤ ਨਾਲ ਸੀਵਰੇਜ਼ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ।ਜਲੰਧਰ ਰੋਡ (ਬਾਈਸੜਕ ਨੂੰ ਚੋੜਾ ਕਰਨ ਦਾ ਕੰਮ ਤੱਲ ਰਿਹਾ ਹੈ। ਕਰੀਬ 12 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਨੂੰ ਹੁਣ 15 ਫੁੱਟ ਜੋੜਿਆਂ ਕੀਤਾ ਜਾ ਰਿਹਾ ਹੈ। 

 

ਵਿਧਾਇਕ ਸ਼ੈਰੀ ਕਲਸੀ ਨੇ ਦੁਹਰਾਇਆ ਕਿ ਬਟਾਲਾ ਦੇ ਵਿਕਾਸ ਕੰਮਾਂ ਲਈ ਫੰਡਾਂ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸ਼ਹਿਰ ਵਾਸੀਆਂ ਨੂੰ ਸਹੂਲਤ ਪੁਜਦਾ ਕਰਨ ਲਈ ਵਚਨਬੱਧ ਹਨ।

 

ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਲੋਕ ਹਿੱਤ ਵਿੱਚ ਇਤਿਹਾਸਕ ਫੈਸਲੇ ਲਏ ਹਨ ਅਤੇ ਲੋਕ ਸਰਕਾਰ ਦੀ ਕਾਰੁਜਗਾਰੀ ਤੋਂ ਖੁਸ਼ੀ ਹਨ। 

 

ਇਸ ਮੌਕੇ ਐਸ.ਡੀ.ਓ ਨਿਰਮਲ ਸਿੰਘ, ਚੇਅਰਮੈਨ ਸੁਖਜਿੰਦਰ ਸਿੰਘ, ਚੇਅਰਮੈਨ ਨਰੇਸ਼ ਗੋਇਲ, ਚੇਅਰਮੈਨ ਰਜਿੰਦਰ ਸਿੰਘ ਸੰਘਾ (ਜੇਮਸ ਕੈਮਬ੍ਰਿਜ ਸਕੂਲ), ਅੰਮਿ੍ਤ ਕਲਸੀ, ਸਿਟੀ ਪਰਧਾਨ ਰਾਕੇਸ਼ ਤੁਲੀ, ਰਮਨਪ੍ਰੀਤ ਸਿੰਘ ਪੱਡਾ, ਯਸਪਾਲ ਚੌਹਾਨ, ਮਨਜੀਤ ਸਿੰਘ ਭੁੱਲਰ, ਦਲਜੀਤ ਸਿੰਘ , ਗੋਰਾ ਜੀ ਸਟਾਰ ਵਾਲੇ, ਰੁਦਮ ਮਾਂਟੂ ਪ੍ਰਧਾਨ ਕੁਸ਼ਟ ਅਸ਼ਰਮ, ਸ਼ੰਕਰ ਕਾਲੇਕੇ, ਰਾਜੂ ਸਰਪੰਚ,ਕਾਮਰੇਡ ਸਤਨਾਮ ਸਿੰਘ, ਆਸੂ ਗੋਇਲ, ਭਰਤ ਭੂਸ਼ਨ ਅਗਰਵਾਲ, ਸੰਜੀਵ ਅਗਰਵਾਲ, ਨਵੀਨ ਖੋਸਲਾ, ਜਸਬੀਰ ਸਿੰਘ, ਗੁਰਦੀਪ ਸਿੰਘ, ਸਤਨਾਮ ਸਿੰਘ ਸੇਖਵਾਂ,ਬਲਵਿੰਦਰ ਸਿੰਘ ਮਿੰਟਾ ਤੇ ਸਰਦੂਲ ਸਿੰਘ ਐਮ. ਸੀ, ਆਪ ਆਗੂ ਰਾਜੇਸ਼ ਤੁਲੀ, ਗੁਰਪ੍ਰੀਤ ਸਿੰਘ ਰਾਜੂ, ਸੇਵਾ ਮੁਕਤ ਡੀਐਸਪੀ ਕੁਲਵੰਤ ਸਿੰਘ,ਬੰਟੀ ਟਰੇਂਡਜ਼ ਵਾਲੇ, ਮਨਜੀਤ ਸਿੰਘ, ਗੁਰਜੀਤ ਸਿੰਘ ਵਾਰਡ ਇੰਚਾਰਜ ਸੁੰਦਰ ਨਗਰ, ਅਜੇ ਕੁਮਾਰ, ਪੱਪੀ ਖੋਸਲਾ,ਐਡਵੌਕੈਟ ਮਨਜੀਤ ਸਿੰਘ, ਰਾਣਾ ਏਵੀਐਮ, ਮਿੰਟੂ ਤੱਤਲਾ,ਰਾਜਵੀਰ ਸਿੰਘ, ਰਜਿੰਦਰ ਜੰਬਾ, ਪਿ੍ਰੰਸ ਰੰਧਾਵਾ, ਮਲਕੀਤ ਸਿੰਘ, ਗਗਨ ਬਟਾਲਾ, ਨਿੱਕੂ ਹੰਸਪਾਲ, ਕਾਕਾ ਤੇ ਮਾਣਿਕ ਮਹਿਤਾ ਆਦਿ ਮੋਜੂਦ ਸਨ।

Story You May Like