The Summer News
×
Monday, 20 May 2024

ਅੱਜ ਅੰਗਦਾਨ ਦੇ ਨਾਲ-ਨਾਲ ਅੱਖਾਂ ਦਾਨ ਕਰਨਾ ਸਮੇਂ ਦੀ ਲੋੜ: ਡਾਕਟਰ ਰਮੇਸ਼

ਲੁਧਿਆਣਾ, 17 ਫਰਵਰੀ (ਨੀਲ ਕਮਲ ਮੋਨੂੰ) ਲੁਧਿਆਣਾ 'ਚ ਬਾਬਾ ਦਲੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ 'ਚ ਲੋਕਾਂ ਨੂੰ ਅੰਗਦਾਨ ਸਬੰਧੀ ਜਾਗਰੂਕ ਕਰਨ ਦੀ ਇੱਕ ਪ੍ਰਦਰਸ਼ਨੀ ਮੈਚ ਖੇਡਿਆ ਗਿਆ। ਜਿਸ ਨਾਲ ਸਮਾਜ ਵਿੱਚ ਰਹਿ ਰਹੇ ਲੋਕਾਂ ਨੂੰ ਅੰਗਦਾਨ ਦੇ ਨਾਲ-ਨਾਲ ਅੱਖਾਂ ਦਾਨ ਕਰਨ ਦੇ ਫਾਇਦਿਆਂ ਬਾਰੇ ਜਾਣੂ ਕਰਾਇਆ ਗਿਆ ਹੈ।


ਇਸ ਮੁਹਿੰਮ ਨੂੰ ਚਲਾਉਣ ਵਾਲੇ ਡਾਕਟਰ ਰਮੇਸ਼ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੇ ਸਮੇਂ ਵਿਚ ਰੋਜਾਨਾ 30 ਹਜ਼ਾਰ ਤੋਂ ਵੱਧ ਅੱਖਾਂ ਦੇ ਦਾਨ ਦੀ ਜਰੂਰਤ ਹੈ। ਪਰ ਸਮਾਜ ਦੇ ਲੋਕ ਦੂਜੀਆਂ ਗਲਤ ਫਹਿਮੀਆਂ ‘ਚ ਫਸੇ ਹੋਏ ਹਨ। ਸਾਡੇ ਵਰਗੇ ਡਾਕਟਰ ਤੇ ਸਮਾਜ ਸੇਵੀ ਇਕੱਲੇ ਪੂਰਾ ਨਹੀਂ ਕਰ ਸਕਦੇ। ਇਸ ਲਈ ਸਾਨੂੰ ਲੋਕਾਂ ਦੀ ਵੀ ਲੋੜ ਹੈ ਅਸੀਂ ਪਿਛਲੇ 20 ਸਾਲਾਂ ਤੋ ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਨਾਲ ਜੁੜੇ ਹੋਏ ਹਾਂ। ਹਰ ਸਾਲ ਅਸੀਂ ਇਸ ਖੇਡ ਮੇਲੇ ‘ਚ ਆਕੇ ਆਈ ਡੋਨੇਸ਼ਨ ਕੈਂਪ ਲਗਾਉਂਦੇ ਹਾਂ ਤੇ ਲੋਕਾਂ ਨੂੰ ਇਸ ਬਾਰੇ ਜਾਣੂ ਕਰਵਾਉਂਦੇ ਹਾਂ।

Story You May Like