The Summer News
×
Tuesday, 07 May 2024

ਭਾਰਤ 'ਚ ਅੱਜ ਰਾਤ ਨੂੰ ਲੱਗੇਗਾ ਸਾਲ ਦਾ ਆਖਰੀ ਚੰਦਰ ਗ੍ਰਹਿਣ, ਜਾਣੋ ਸਮਾਂ

ਚੰਡੀਗੜ੍ਹ : ਸਾਲ 2023 ਦਾ ਪਹਿਲਾ ਚੰਦਰ ਗ੍ਰਹਿਣ 5 ਮਈ ਨੂੰ ਲੱਗਿਆ। ਕੁਝ ਸਮੇਂ ਬਾਅਦ ਸਾਲ ਦਾ ਦੂਜਾ ਅਤੇ ਆਖਰੀ ਚੰਦ ਗ੍ਰਹਿਣ ਲੱਗਣ ਵਾਲਾ ਹੈ। ਜੋਤਿਸ਼ ਸ਼ਾਸਤਰ ਦੇ ਅਨੁਸਾਰ ਸਾਲ ਦਾ ਆਖਰੀ ਚੰਦਰ ਗ੍ਰਹਿਣ 28-29 ਅਕਤੂਬਰ 2023 ਦੀ ਰਾਤ ਨੂੰ ਲੱਗੇਗਾ। ਜਦੋਂ ਧਰਤੀ ਸੂਰਜ ਅਤੇ ਚੰਦਰਮਾ ਦੇ ਵਿਚਕਾਰ ਆਉਂਦੀ ਹੈ ਤਾਂ ਚੰਦਰਮਾ ਤੇ ਗ੍ਰਹਿਣ ਹੁੰਦਾ ਹੈ। ਵਿਗਿਆਨ ਅਨੁਸਾਰ ਇਹ ਕੇਵਲ ਇੱਕ ਖਗੋਲੀ ਘਟਨਾ ਹੈ ਪਰ ਧਾਰਮਿਕ ਗ੍ਰੰਥਾਂ 'ਚ ਇਸ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ।


ਸਾਲ ਦਾ ਦੂਜਾ ਅਤੇ ਆਖਰੀ ਚੰਦਰ ਗ੍ਰਹਿਣ ਐਤਵਾਰ 29 ਅਕਤੂਬਰ ਨੂੰ ਲੱਗੇਗਾ। ਗ੍ਰਹਿਣ 29 ਤਰੀਕ ਨੂੰ ਦੁਪਹਿਰ 1.06 ਵਜੇ ਸ਼ੁਰੂ ਹੋਵੇਗਾ, ਜੋ 1 ਘੰਟਾ 16 ਮਿੰਟ ਬਾਅਦ ਦੁਪਹਿਰ 2.22 'ਤੇ ਸਮਾਪਤ ਹੋਵੇਗਾ। ਇਸ ਗ੍ਰਹਿਣ ਦੀ ਖਾਸ ਗੱਲ ਇਹ ਹੈ ਕਿ ਇਹ ਭਾਰਤ 'ਚ ਵੀ ਦਿਖਾਈ ਦੇਵੇਗਾ। ਪਿਛਲੇ ਚੰਦਰ ਗ੍ਰਹਿਣ ਨੂੰ ਭਾਰਤ ਵਿੱਚ ਨਹੀਂ ਦੇਖਿਆ ਗਿਆ ਸੀ। ਸੂਤਕ ਦੇ ਕਾਰਨ ਸਾਰੇ ਸ਼ੁਭ ਕੰਮ ਰੁਕ ਜਾਂਦੇ ਹਨ।


ਸਾਲ ਦਾ ਆਖਰੀ ਚੰਦਰ ਗ੍ਰਹਿਣ ਭਾਰਤ ਵਿੱਚ ਦਿਖਾਈ ਦੇਵੇਗਾ। ਭਾਰਤ ਤੋਂ ਇਲਾਵਾ ਨੇਪਾਲ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਅਫਗਾਨਿਸਤਾਨ, ਭੂਟਾਨ, ਚੀਨ, ਮੰਗੋਲੀਆ, ਈਰਾਨ, ਰੂਸ, ਕਜ਼ਾਕਿਸਤਾਨ, ਸਾਊਦੀ ਅਰਬ, ਸੂਡਾਨ, ਇਰਾਕ, ਤੁਰਕੀ, ਪੋਲੈਂਡ, ਅਲਜੀਰੀਆ, ਜਰਮਨੀ ਆਦਿ ਦੇਸ਼ਾਂ ਵਿੱਚ ਇਹ ਚੰਦਰ ਗ੍ਰਹਿਣ ਨਜ਼ਰ ਆਵੇਗਾ। , ਇਟਲੀ, ਫਰਾਂਸ, ਨਾਰਵੇ ਆਦਿ ਵੀ ਨਜ਼ਰ ਆਵੇਗਾ ।

Story You May Like