The Summer News
×
Tuesday, 21 May 2024

TV ਜਗਤ ਦੀ ਅਦਾਕਾਰ ਕਿਸ਼ਵਰ ਮਰਚੈਂਟ ਦਾ 4 ਮਹੀਨੇ ਦਾ ਬੇਟਾ ਆਇਆ ਕੋਰੋਨਾ ਪਾਜ਼ੀਟਿਵ

ਮੁਬੰਈ : ਦੇਸ਼ ‘ਚ ਕੋਰੋਨਾ ਕਹਿਰ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਕੋਰੋਨਾ ਦਾ ਕਹਿਰ ਦਿਨੋਂ ਦਿਨੀਂ ਵਧ ਰਿਹਾ ਹੈ ਗੱਲ ਕਰਿਏ ਤਾਂ ਫਿਲਮੀ ਸਿਤਾਰੇ ਤੇ ਟੀ.ਵੀ ਜਗਤ ਦੇ ਅਭਿਨੇਤਾ ਤਾਂ ਕੋਰੋਨਾ ਦੀ ਲਪੇਟ ਚ ਆ ਰਹੇ ਹੀ ਰਹੇ ਹਨ ਤੇ ਨਾਲ ਹੀ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਕੋਰੋਨਾ ਦਾ ਲਪੇਟ ਚ ਆ ਰਹੇ ਹਨ।  ਜਿਵੇਂ ਕਿ ਟੀਵੀ ਜਗਤ ਦੀ ਮਸ਼ਹੂਰ ਅਭਿਨੇਤਾ ਦੀ ਗੱਲ ਕਰਿਏ ਹਿਨਾ ਖਾਨ ਦੀ ਉਸ ਦਾ ਸਾਰਾ ਪਰਿਵਾਰ ਕੋਰੋਨਾ ਦੀ ਚਪੇਟ ਚ ਆਇਆ। ਇਸ ਦੇ ਨਾਲ ਹੀ ਫਿਲਮ ਤੇ ਟੀਵੀ ਜਗਤ ਦੀ ਅਦਾਕਾਰ ਕਿਸ਼ਵਰ ਮਰਚੈਂਟ ਤੇ ਸੁਯਸ਼ ਰਾਏ ਦਾ 4 ਮਹੀਨੇ ਦਾ ਬੇਟਾ ਵੀ ਕੋਰੋਨਾ ਦੀ ਚਪੇਟ ‘ਚ ਆਇਆ। ਇਹ ਜਾਣਕਾਰੀ ਕਿਸ਼ਵਰ ਨੇ ਸ਼ੋਸਲ ਮੀਡਿਆ ਤੇ  ਦੁਖ ਪਰਗਟਾਉਂਦੇ ਹੋਏ ਸ਼ੇਅਰ ਕੀਤੀ। ਉਸ ਨੇ  ਆਪਣੀ ਪੋਸਟ ਚ ਆਪਣੀ ਤੇ ਸੁਯਸ਼ ਦੀ ਤਸਵੀਰ ਸ਼ੇਅਰ ਕਰਦੇ ਹੋਏ ਕਿਹਾ ਕਿ ਨਿਰਵੈਰ ਦੀ ਨੈਨੀ ਦੀ ਕੋਵਿਡ ਦੀ ਰਿਪੋਰਟ 5 ਦਿਨ ਪਹਿਲਾ ਪਾਜ਼ੀਟਿਵ ਹੈ। ਜਿਸ ਨਾਲ ਮੇਰਾ 4 ਮਹੀਨੇ ਦਾ ਬੇਟਾ ਨਿਰਵੈਰ ਵੀ ਕੋਰੋਨਾ ਦਾ ਚਪੇਟ ‘ਚ ਆ ਗਿਆ।


Story You May Like