The Summer News
×
Friday, 17 May 2024

ਇੰਸਟਾਗ੍ਰਾਮ ਰੀਲਜ਼ ਤੋਂ ਮਸ਼ਹੂਰ ਹੋਏ Kili paul ‘ਤੇ ਹੋਇਆ ਹਮਲਾ

ਚੰਡੀਗੜ੍ਹ : Kili paul ਜੋ ਕਿ ਇੰਸਟਾਗ੍ਰਾਮ ‘ਤੇ ਬਾਲੀਵੁੱਡ ਗਾਣੀਆਂ ‘ਤੇ ਰੀਲਜ਼ ਬਣਾਉਣ ਨੂੰ ਲੈ ਕੇ ਬਹੁਤ ਮਸ਼ਹੂਰ ਹੈ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਸ ਨੂੰ ਸਨਮਾਨਿਤ ਕੀਤਾ ਸੀ। ਇੰਸਟਾਗ੍ਰਾਮ ਲਿਪ-ਸਿੰਕਿੰਗ ਲਈ ਵੀ ਕਿਲੀ ਪਾਲ ਨੂੰ ਤਨਜ਼ਾਨੀਆ ਵਿੱਚ ਭਾਰਤੀ ਹਾਈ ਕਮਿਸ਼ਨ ਦੁਆਰਾ ਸਨਮਾਨਿਤ ਕੀਤਾ ਗਿਆ। ਉਸ ਦੀਆਂ ਰੀਲਜ਼ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਉਹ ਇੰਨ੍ਹਾ ਜ਼ਿਆਦਾ ਮਸ਼ਹੂਰ ਹੋ ਗਿਆ ਕੀ ਹੁਣ ਉਸ ਨੂੰ ਹਰ ਕੋਈ ਜਾਣਦਾ ਹੈ।





 












View this post on Instagram























 


A post shared by Kili Paul (@kili_paul)




 ਇਸ ਦੌਰਾਨ ਦੁਖ ਦੀ ਗੱਲ ਇਹ ਹੈ ਕਿ 5 ਲੋਕਾਂ ਨੇ kili paul ‘ਤੇ ਹਮਲਾ ਕੀਤਾ ਹੈ। 5 ਵਿਅਕਤੀਆਂ ਨੇ ਉਸ ਉੱਤੇ ਹਮਲਾ ਕੀਤਾ ਜਿਸ ਵਿੱਚ ਉਸ ਦੇ ਹੱਥ ਤੇ ਸੱਟ ਲੱਗੀ। kili paul ‘ਤੇ 5 ਵਿਅਕਤੀਆਂ ਨੇ ਡੰਡੇ ਮਾਰ ਕੇ ਤੇ ਉਸ ਨੂੰ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਖੁਦ ਨੂੰ ਉਹਨਾਂ ਤੋਂ ਬਚਾ ਰਿਹਾ ਸੀ ਤਾਂ ਉਸ ਦੇ ਹੱਥ ‘ਤੇ ਕੱਟ ਲੱਗ ਗਿਆ। ਤੇ ਉਹ ਸਾਰੇ ਉਸ ਨੂੰ ਕੁੱਟ ਕੇ ਦੋੜ ਗਏ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ  ਤੇ kili paul ਨੂੰ ਹੱਥ ਤੇ ਟਾਂਕੇ ਲੱਗੇ। ਰਾਹਤ ਦੀ ਗੱਲ ਇਹ ਹੈ ਕਿ ਉਸ ਦੀ ਜਾਨ ਬਚ ਗਈ। ਜ਼ਿਆਦਾ ਕੋਈ ਨੁਕਸਾਨ ਨਹੀਂ ਹੋਇਆ।


Story You May Like