The Summer News
×
Sunday, 19 May 2024

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸੁੱਖ ਧਾਲੀਵਾਲ ਦਾ ਸਨਮਾਨ

ਲੁਧਿਆਣਾ, 30 ਦਸੰਬਰ : ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਤੇ ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤ ਵਿੱਚ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਦੇ ਤੀਸਰੇ ਕਾਵਿ ਸੰਗ੍ਰਹਿ ਸਹਿਜ ਮਤੀਆਂ ਦਾ ਦੂਜਾ ਐਡੀਸ਼ਨ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵਲੋਂ ਕੈਨੇਡੀਅਨ ਮੈਂਬਰ ਪਾਰਲੀਮੈਂਟ ਮੈਂਬਰ ਸੁੱਖ ਧਾਲੀਵਾਲ ਨੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਬੀਤੀ ਸ਼ਾਮ ਲੋਕ ਅਰਪਣ ਕੀਤਾ।


ਇਸ ਮੌਕੇ ਬੋਲਦਿਆਂ ਸੁੱਖ ਧਾਲੀਵਾਲ ਨੇ ਕਿਹਾ ਕਿ ਮੇਰੇ ਵਾਂਗ ਹੀ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਦੇ ਵਿਦਿਆਰਥੀ ਰਹੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਸਾਹਿੱਤ ਦੇ ਖੇਤਰ ਵਿੱਚ ਨਿਵੇਕਲੀ ਪਛਾਣ ਬਣਾਈ ਹੈ। ਇਹ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਇੰਜਨੀਰਿੰਗ ਕਾਲਜ ਵਿੱਚ ਮਨੁੱਖ ਦੇ ਸਰਬਪੱਖੀ ਵਿਕਾਸ ਦੇ ਬੇਅੰਤ ਮੌਕੇ ਹੋਣ ਦਾ ਸਬੂਤ ਇਹੀ ਹੈ ਕਿ ਇਥੋਂ ਸਿਰਫ਼ ਟੈਕਨੋਕਰੇਟ ਹੀ ਪੈਦਾ ਨਹੀਂ ਹੁੰਦੇ ਸਗੋਂ ਸਾਹਿੱਤ, ਕੋਮਲ ਕਲਾਵਾਂ, ਸਿਆਸਤ, ਸੰਗੀਤ ਅਤੇ ਵਣਜ ਪ੍ਰਬੰਧ ਦੇ ਖੇਤਰ ਵਿੱਚ ਵੀ ਸਿਰਮੌਰ ਸ਼ਖਸੀਅਤਾਂ ਪੈਦਾ ਹੋਈਆਂ ਹਨ।


ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਇਸ ਮੌਕੇ ਸੁੱਖ ਧਾਲੀਵਾਲ ਨੂੰ ਫੁਲਕਾਰੀ ਪਹਿਨਾਉਣ ਤੋਂ ਇਲਾਵਾ ਗੁਰਪ੍ਰੀਤ ਸਿੰਘ ਤੂਰ, ਗੁਰਭਜਨ ਗਿੱਲ ਤੇ ਸਹਿਜਪ੍ਰੀਤ ਸਿੰਘ ਮਾਂਗਟ ਦੀਆਂ ਪੁਸਤਕਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਕਾਵਿ ਪੁਸਤਕ ਸਹਿਜ ਮਤੀਆਂ ਬਾਰੇ ਬੋਲਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸਹਿਜਪ੍ਰੀਤ ਸਿੰਘ ਮਾਂਗਟ ਦੀ ਤੀਜੀ ਕਿਤਾਬ ਦਾ ਦੂਜਾ ਸੰਸਕਰਨ ਥੋੜੇ ਸਮੇਂ ਅੰਦਰ ਹੀ ਛਪਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਪਾਠਕ ਉਸ ਨੂੰ ਚਾਹ ਕੇ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਸਹਿਜਪ੍ਰੀਤ ਕੋਲ ਸ਼ਬਦ ਸਾਧਕ ਬਿਰਤੀ ਹੈ। ਇਸੇ ਕਰਕੇ ਉਸ ਦੀ ਸ਼ਾਇਰੀ ਪਹਾੜੋਂ ਉੱਤਰੇ ਨਿਰਮਲ ਜਲ ਵਾਲੇ ਚਸ਼ਮੇ ਜਹੀ ਹੈ। ਉਸ ਦੇ ਸ਼ਬਦਾਂ ਨੂੰ ਰੂਹ ਦੇ ਅੰਦਰ ਵੜਨਾ ਆਉਂਦਾ ਹੈ ਤੇ ਡੇਰਾ ਲਾ ਕੇ ਬਹਿਣਾ ਵੀ।  ਉਨ੍ਹਾਂ ਕਿਹਾ ਕਿ ਅਜਿਹਾ ਜੰਦਰਾ ਅਜੇ ਤੀਕ ਨਹੀਂ ਬਣਿਆ ਜਿਸ ਨੂੰ ਖੋਲ੍ਹਣ ਵਾਲੀ ਕੁੰਜੀ ਉਸ ਕੋਲ ਨਾ ਹੋਵੇ।


ਇਸ ਮੌਕੇ ਜਸਵਿੰਦਰ ਕੌਰ ਗਿੱਲ, ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਫਾਉਂਡੇਸ਼ਨ ਰਾਏਕੋਟ ਬੱਸੀਆਂ ਦੇ ਜਨਰਲ ਸਕੱਤਰ ਪ੍ਰਮਿੰਦਰ ਸਿੰਘ ਜੱਟਪੁਰੀ ਤੇ ਗੁਰਪ੍ਰੀਤ ਸਿੰਘ ਨੇ ਸਹਿਜਪ੍ਰੀਤ ਸਿੰਘ ਮਾਂਗਟ ਨੂੰ ਪੁਸਤਕ ਲੋਕ ਅਰਪਣ ਹੋਣ ਤੇ ਮੁਬਾਰਕ ਦਿੱਤੀ।

Story You May Like