The Summer News
×
Saturday, 18 May 2024

ਰਤਨ ਟਾਟਾ ਇਸ ਛੋਟੀ ਕਾਰ ਵਿੱਚ ਬਿਨਾਂ ਕਿਸੇ ਸੁਰੱਖਿਆ ਦੇ ਪਹੁੰਚੇ ਤਾਜ ਹੋਟਲ, ਵੀਡੀਓ ਹੋਈ ਵਾਇਰਲ

ਚੰਡੀਗੜ੍ਹ :ਰਤਨ ਨਵਲ ਟਾਟਾ ਗਰੁੱਪਸ ਦੇ ਮਾਲਕ, ਜਿਨ੍ਹਾਂ ਨੂੰ ਬਿਜ਼ਨਸ ਟਾਈਕੂਨ ਵੀ ਕਿਹਾ ਜਾਂਦਾ ਹੈ।ਰਤਨ ਟਾਟਾ ਮਹਿੰਗੀਆਂ ਕਾਰਾਂ ਨੂੰ ਛੱਡ ਉਹ ਭਾਰਤ ਦੀ ਸਭ ਤੋਂ ਸਸਤੀ ਅਤੇ ਛੋਟੀ ਕਾਰ ਵਿੱਚ ਤਾਜ ਹੋਟਲ ਪਹੁੰਚੇ। ਇਸ ਦੇ ਨਾਲ ਹੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਰਤਨ ਟਾਟਾ ਬਿਨਾ ਕਿਸੇ ਸੁਰੱਖਿਆ ਤਾਜ ਹੋਟਲ ਪੁੱਜੇ। ਰਤਨ ਟਾਟਾ ਨੇ ਇੱਕ ਵਾਰ ਫਿਰ ਅਜਿਹਾ ਕਰ ਕੇ ਪ੍ਰਸਿੱਧੀ ਹਾਸਲ ਕੀਤੀ ਹੈ। ਰਤਨ ਟਾਟਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਦੌਰਾਨ ਤੁਹਾਨੂੰ ਦਸ ਦਈਏ ਕਿ ਰਤਨ ਕਿਸੇ ਵੀ ਬਾਡੀਗਾਰਡ ਤੋਂ ਬਿਨਾਂ, ਉਹ ਸਾਹਮਣੇ ਬੈਠੇ ਦਿਖਾਈ ਦਿੱਤੇ। 84 ਸਾਲਾਂ ਦੇ ਰਤਨ ਟਾਟਾ ਦੀ ਸਾਦਗੀ ਨੇ ਲੋਕਾਂ ਦਾ ਦਿਲ ਜਿੱਤ ਲਿਆ।




 












View this post on Instagram























 


A post shared by Viral Bhayani (@viralbhayani)




ਟਾਟਾ ਰਤਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਪੋਸਟ ਸਾਂਝੀ ਕੀਤੀ ਜਿਸ ਦੌਰਾਨ ਟਾਟਾ ਨੇ ਲਿਖਿਆ, ” ਸ਼੍ਰੀ ਜਮਸ਼ੇਤਜੀ ਨੁਸਰਵਾਨਜੀ ਟਾਟਾ ਨੇ ਸਾਨੂੰ ਆਪਣੀ ਪ੍ਰੇਰਨਾ, ਆਪਣੀ ਨੈਤਿਕਤਾ, ਕਦਰਾਂ-ਕੀਮਤਾਂ ਅਤੇ ਨਿਰਸਵਾਰਥਤਾ ਪ੍ਰਦਾਨ ਕੀਤੀ ਹੈ ਜਿਸ ਨੇ ਹਜ਼ਾਰਾਂ ਨਾਗਰਿਕਾਂ ਨੂੰ ਸਨਮਾਨ ਅਤੇ ਰੋਜ਼ੀ-ਰੋਟੀ ਪ੍ਰਦਾਨ ਕੀਤੀ ਹੈ। ਸਾਡੇ ਸੰਸਥਾਪਕ ਦੇ ਜਨਮਦਿਨ ‘ਤੇ ਟਾਟਾ ਸਮੂਹ ਦੇ ਸਾਰੇ ਕਰਮਚਾਰੀਆਂ ਨੂੰ ਮੇਰੀਆਂ ਸ਼ੁਭਕਾਮਨਾਵਾਂ।




Story You May Like