The Summer News
×
Saturday, 18 May 2024

ਸਾਲ 2019 ਦੌਰਾਨ ਇਸ ਕਾਰਨ ਕਰਕੇ ਲੱਖਾਂ ਲੋਕ ਗੁਆ ਚੁੱਕੇ ਜਾਨ

ਚੰਡੀਗੜ੍ਹ : ਪ੍ਰਦੂਸ਼ਣ ਕਾਰਨ ਸਾਲ 2019 ਦੌਰਾਨ ਦੁਨੀਆ ਭਰ ਵਿਚ 90 ਲੱਖ ਮੌਤਾਂ ਹੋਣ ਦਾ ਖੁਲਾਸਾ ਹੋਇਆ। ‘ਦਿ ਲਾਂਸੇਟ ਪਲੈਨੇਟਰੀ ਹੈਲਥ ਜਰਨਲ’ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਵੱਡੇ ਖੁਲਾਸੇ ਹੋਏ। ਭਾਰਤ ਵਿਚ ਹਰੇਕ ਤਰਾਂ ਦੇ ਪ੍ਰਦੂਸ਼ਣ ਕਾਰਨ ਸਾਲ 2019 ਦੌਰਾਨ 23.50 ਲੱਖ ਮੌਤਾਂ ਹੋਈਆਂ ਹਨ। ਭਾਰਤ ਵਿਚ ਹਵਾ ਪ੍ਰਦੂਸ਼ਣ ਦੇ ਨਿੱਕੇ ਕਣਾਂ ਕਾਰਨ 9.80 ਲੱਖ ਮੌਤਾਂ ਹੋਈਆਂ। ਭਾਰਤ ‘ਚ ਘਰਾਂ ਵਿਚ ਪੈਦਾ ਹੋਏ ਪ੍ਰਦੂਸ਼ਣ ਕਾਰਨ 6.10 ਲੱਖ ਮੌਤਾਂ ਹੋਈਆਂ। ਉਤਰੀ ਭਾਰਤ ਵਿਚ ਸਭ ਤੋਂ ਵੱਧ ਪ੍ਰਦੂਸ਼ਣ ਹੈ। ਬਿਜਲੀ ਉਤਪਾਦਨ, ਆਵਾਜਾਈ, ਸਨਅਤਾਂ, ਖੇਤੀਬਾੜੀ ਆਦਿ ਗਤੀਵਿਧੀਆਂ ਕਾਰਨ ਹਵਾ ਪ੍ਰਦੂਸ਼ਣ ਵਧਿਆ ਹੈ। ਦੁਨੀਆ ਭਰ ਵਿਚ 6 ਮੌਤਾਂ ਵਿਚੋਂ ਇਕ ਮੌਤ ਪ੍ਰਦੂਸ਼ਣ ਕਾਰਨ ਹੁੰਦੀ ਹੈ।


Story You May Like