The Summer News
×
Saturday, 18 May 2024

ਇਕ ਵਾਰ ਫਿਰ ਵਧੀ ਲੋਕਾਂ ‘ਤੇ ਮਹਿੰਗਾਈ ਦੀ ਮਾਰ, LPG ਗੈਸ ਅਤੇ ਕਮਰਸ਼ੀਅਲ ਸਿਲੰਡਰ ਦੇ ਦੇਖੋ ਕਿੰਨ੍ਹੇ ਵਧੇ ਰੇਟ

ਚੰਡੀਗੜ੍ਹ : LPG ਗੈਸ ਸਿਲੰਡਰ ਅਤੇ ਕਮਰਸ਼ੀਅਲ ਸਿਲੰਡਰ ਦੇ ਭਾਅ ਇਕ ਫਿਰ ਆਸਮਾਨ ਛੂਹ ਰਹੇ ਹਨ। ਆਮ ਜਨਤਾ ਨੂੰ ਮਹਿੰਗਾਈ ਨੇ ਮਾਰ ਦਿੱਤਾ, ਜਿਸ ਦੌਰਾਨ ਲੋਕਾਂ ਦਾ ਬਜਟ ਹਿੱਲ ਗਿਆ ਹੈ। ਇਸ ਦੌਰਾਨ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ LPG ਗੈਸ ਸਿਲੰਡਰ ਦੀ ਕੀਮਤ 3.50 ਰੁਪਏ ਵਧ ਗਈ ਹੈ। ਜੀ ਹਾਂ ਜਿੱਥੇ LPG ਗੈਸ ਸਿਲੰਡਰ ਦੀ ਕੀਮਤ 1000 ਰੁਪਏ ਹੋ ਗਈ ਸੀ ਪਰ ਹੁਣ ਇਸ ਦੀ ਕੀਮਤ 1000 ਤੋਂ ਪਾਰ ਚੱਲੀ ਗਈ ਹੈ। ਆਮ ਲੋਕਾਂ ਲਈ ਇਹ ਬਹੁਤ ਵੱਡੀ ਚਿੰਤਾ ਦੀ ਗੱਲ ਹੈ।   LPG ਗੈਸ ਸਿਲੰਡਰ ਦੇ ਨਾਲ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਜਬਰਦਸਤ ਵਾਧਾ ਹੋਇਆ ਹੈ। ਕਮਰਸ਼ੀਅਲ ਸਿਲੰਡਰ ਦੇ ਭਾਅ ਪਿਛਲੇ ਮਹਿੰਨੇ ਹੀ ਵਧੇ ਸੀ ਕਿ ਹੁਣ ਇਕ ਵਾਰ ਫਿਰ ਕਮਰਸ਼ੀਅਲ ਸਿਲੰਡਰ ਦੇ ਭਾਅ 8 ਰੁਪਏ ਵਧ ਗਏ ਹਨ।


ਦਿੱਲੀ ‘ਚ 14.2 ਕਿਲੋਗ੍ਰਾਮ ਵਾਲੇ LPG ਸਿਲੰਡਰ ਦੀ ਕੀਮਤ 1003 ਰੁਪਏ ਹੋਵੇਗੀ।  ਕੋਲਕਾਤਾ ਵਿੱਚ, ਕੀਮਤਾਂ ਵਿੱਚ ਵਾਧੇ ਤੋਂ ਬਾਅਦ 1029 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੇ ਗਏ ਹਨ, ਅਤੇ ਚੇਨਈ ਵਿੱਚ ਇੱਕ ਸਿਲੰਡਰ ਦੀ ਕੀਮਤ ਵਾਧੇ ਤੋਂ ਬਾਅਦ 1018.5 ਰੁਪਏ ਹੋ ਗਈ ਹੈ। ਰਾਸ਼ਟਰੀ ਰਾਜਧਾਨੀ ‘ਚ 8 ਰੁਪਏ ਪ੍ਰਤੀ ਸਿਲੰਡਰ ਵਾਧੇ ਨਾਲ 19 ਕਿਲੋ ਦਾ ਕਮਰਸ਼ੀਅਲ ਸਿਲੰਡਰ 2354 ਰੁਪਏ ‘ਚ ਮਿਲੇਗਾ। ਕੋਲਕਾਤਾ, ਮੁੰਬਈ ਅਤੇ ਚੇਨਈ ਲਈ, ਨਵੀਆਂ ਦਰਾਂ ਕ੍ਰਮਵਾਰ 2454 ਰੁਪਏ, 2306 ਰੁਪਏ ਅਤੇ 2507 ਰੁਪਏ ਹਨ।


Story You May Like