The Summer News
×
Sunday, 19 May 2024

ਕੈਨੇਡਾ 'ਚ ਜਹਾਜ਼ ਹਾਦ/ਸਾਗ੍ਰਸਤ, 2 ਭਾਰਤੀ ਟਰੇਨੀ ਪਾਇਲਟਾਂ ਸਮੇਤ 3 ਦੀ ਮੌ/ਤ

ਕੈਨੇਡਾ ਦੇ ਵੈਨਕੂਵਰ ਨੇੜੇ ਚਿਲੀਵੈਕ 'ਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਚ ਕੁੱਲ 3 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਭਾਰਤੀ ਸਿਖਿਆਰਥੀ ਵੀ ਸ਼ਾਮਲ ਹਨ। ਸਥਾਨਕ ਮੀਡੀਆ ਮੁਤਾਬਕ ਜਹਾਜ਼ ਖੇਤਰ 'ਚ ਇਕ ਦਰੱਖਤ ਨਾਲ ਟਕਰਾਉਣ ਤੋਂ ਬਾਅਦ ਕਰੈਸ਼ ਹੋ ਗਿਆ। ਮੀਡੀਆ ਰਿਪੋਰਟਾਂ ਅਨੁਸਾਰ ਹਾਦਸੇ ਵਿੱਚ ਮਰਨ ਵਾਲੇ ਦੋ ਭਾਰਤੀ ਪਾਇਲਟਾਂ ਦੇ ਨਾਮ ਅਭੈ ਗਡਰੂ ਅਤੇ ਯਸ਼ ਵਿਜੇ ਰਾਮੁਗੜੇ ਹਨ ਅਤੇ ਉਹ ਮੁੰਬਈ ਦੇ ਰਹਿਣ ਵਾਲੇ ਸਨ। ਸਥਾਨਕ ਅਧਿਕਾਰੀ ਘਟਨਾ ਸਥਾਨ ਤੱਕ ਪਹੁੰਚ ਦੀ ਜਾਂਚ ਕਰ ਰਹੇ ਹਨ। ਕੈਨੇਡੀਅਨ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ "ਸੀਨ ਨੂੰ ਸਾਫ਼ ਕਰ ਦਿੱਤਾ ਗਿਆ ਹੈ ਅਤੇ ਖੇਤਰ ਵਿੱਚ ਲੋਕਾਂ ਦੇ ਜ਼ਖਮੀ ਹੋਣ ਜਾਂ ਕਿਸੇ ਵੀ ਖਤਰੇ ਦੀ ਕੋਈ ਰਿਪੋਰਟ ਨਹੀਂ ਹੈ।" ਇਹ ਹਾਦਸਾ ਪਾਈਪਰ ਪੀਏ-34 ਸੇਨੇਕਾ ਨਾਂ ਦੇ ਛੋਟੇ ਟਵਿਨ ਇੰਜਣ ਵਾਲੇ ਜਹਾਜ਼ ਵਿੱਚ ਵਾਪਰਿਆ।

Story You May Like